(ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਚੋਣ ਜ਼ਾਬਤੇ ਦੀ ਉਲੰਘਣਾ
ਦੀ ਕੀਤੀ ਸ਼ਿਕਾਇਤ)
ਦੀ ਕੀਤੀ ਸ਼ਿਕਾਇਤ)
ਲੁਧਿਆਣਾ 4 ਜੂਨ 2025
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਜੋ ਕਿ ਉੱਘੇ ਸਮਾਜ ਸੇਵੀ ਤੇ ਲੋਕਾਂ ਦੇ ਆਗੂ ਹਨ ਦੀ ਲੋਕ ਪ੍ਰੀਯਤਾ ਅਤੇ ਵੱਡੀ ਜਿੱਤ ਨੂੰ ਦੇਖਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬੌਖਲਾਹਟ ਵਿੱਚ ਆ ਚੁੱਕੀ ਹੈ ਅਤੇ ਹੁਣ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤਣ ਲੱਗੀ ਹੈ। ਇਹ ਵਿਚਾਰ ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਨੇ ਪ੍ਰਗਟ ਕੀਤੇ, ਉਹਨਾਂ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਵਿੱਚ ਹੋ ਰਹੀ ਚੋਣ ਜ਼ਿਮਨੀ ਚੋਣ ’ਚ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਡੀ ਪੱਧਰ ਤੇ ਸਰਕਾਰੀ ਮਸ਼ੀਨਰੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਫ਼ਸਰਾਂ ਅਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਣ ਦੇ ਨਾਲ ਨਾਲ ਅਫ਼ਸਰਾਂ ਨੂੰ ਖੁੱਲ੍ਹੇ ਗੱਫੇ ਵੰਡੇ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਲੱਗੇ ਹੋਏ ਚੋਣ ਜ਼ਾਬਤੇ ਵਿਚ ਅੱਜ 4 ਜੂਨ ਨੂੰ ਡਿਪਾਰਟਮੈਂਟਲ ਪ੍ਰਮੋਸ਼ਨ ਕਮੇਟੀ (ਡੀ.ਪੀ.ਸੀ) ਰੱਖ ਕੇ ਵੱਡੀ ਪੱਧਰ ਤੇ ਅਫ਼ਸਰਾਂ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਉਹਨਾਂ ਦੱਸਿਆ ਕਿ ਇਸ ਡੀ.ਪੀ.ਸੀ ਵਿੱਚ ਤਰੱਕੀ ਪ੍ਰਾਪਤ ਕਰਨ ਵਾਲੇ ਕਈ ਅਧਿਕਾਰੀ ਲੁਧਿਆਣਾ ਸ਼ਹਿਰ ਦੇ ਵਾਸੀ ਹਨ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲਾਭਪਾਤਰੀ ਅਫ਼ਸਰਾਂ ਅਤੇ ਇਹ ਪ੍ਰਮੋਸ਼ਨਾਂ ਕਰਵਾਉਣ ਵਿੱਚ ਪ੍ਰਮੁੱਖ ਤੌਰ ਤੇ ਸਰਗਰਮ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਦੇ ਇਸ ਹਲਕੇ ਨਾਲ ਸਿੱਧੇ ਅਤੇ ਅਸਿੱਧੇ ਤੌਰ ਤੇ ਸਬੰਧ ਹਨ ਜਿਸ ਕਰਕੇ ਉਹਨਾਂ ਵੱਲੋਂ ਇਸ ਜ਼ਿਮਨੀ ਚੋਣ ਵਿੱਚ ਅੰਦਰ ਖਾਤੇ ਸਰਗਰਮ ਭੂਮਿਕਾਵਾਂ ਨਿਭਾਉਣ ਦੀਆਂ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ। ਸ. ਬੁੱਟਰ ਨੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹ ਨਿਰਪੱਖ ਚੋਣ ਕਰਵਾਉਣ ਲਈ ਸਖ਼ਤੀ ਨਾਲ ਚੋਣ ਜ਼ਾਬਤਾ ਲਾਗੂ ਕਰਵਾ ਕੇ ਅਜਿਹੀਆਂ ਸਰਕਾਰੀ ਕਾਰਵਾਈਆਂ ਤੇ ਰੋਕ ਲਗਾਉਣ। ਉਹਨਾਂ ਕਿਹਾ ਕਿ ਅਸੀਂ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਮਿਲਣ ਦੇ ਉਲਟ ਨਹੀਂ ਪਰ ਸਰਕਾਰ ਵੱਲੋਂ ਚੋਣਾਂ ਮੌਕੇ ਅਜਿਹੇ ਲਾਭ ਦੇਣਾ ਵੀ ਚੰਗੀ ਗੱਲ ਨਹੀਂ ਹੈ ਜੇਕਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਅੱਜ ਮਿਤੀ 4 ਜੂਨ ਨੂੰ ਰੱਖੀ ਗਈ ਡੀ.ਪੀ.ਸੀ ਮੁਲਤਵੀ ਨਾ ਕੀਤੀ ਗਈ ਤਾਂ ਅਸੀਂ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਬੂਹਾ ਖੜਕਾਵਾਂਗੇ।

English






