ਲੁਧਿਆਣਾ ਦੀ ਵਿਦਿਆਰਥਣ ਨੇ ਅਗਲਾਸੇਮ ਟੇਲੈਂਟ ਸਰਚ ਐਗਜਾਮ (ਏ.ਟੀ.ਐਸ.ਈ.) ‘ਚ ਮਾਰੀ ਮੱਲ

Dhanushta Chhabra
ਲੁਧਿਆਣਾ ਦੀ ਵਿਦਿਆਰਥਣ ਨੇ ਅਗਲਾਸੇਮ ਟੇਲੈਂਟ ਸਰਚ ਐਗਜਾਮ (ਏ.ਟੀ.ਐਸ.ਈ.) 'ਚ ਮਾਰੀ ਮੱਲ

ਲੁਧਿਆਣਾ, 23 ਫਰਵਰੀ 2022

ਸੈਕਰਡ ਹਾਰਟ ਕਾਨਵੈਂਟ ਸਕੂਲ, ਸਰਾਭਾ ਨਗਰ, ਲੁਧਿਆਣਾ ਦੀ ਵਿਦਿਆਰਥਣ ਧਨੁਸ਼ਟਾ ਛਾਬੜਾ ਨੇ ਅਗਲਾਸੇਮ ਐਜੂਟੈੱਕ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਅਗਲਾਸੇਮ ਟੇਲੈਂਟ ਸਰਚ ਐਗਜਾਮ (ਏ.ਟੀ.ਐਸ.ਈ.) 2021-2022 ਵਿੱਚ ਪਹਿਲਾ ਰਾਸ਼ਟਰੀ ਰੈਂਕ ਪ੍ਰਾਪਤ ਕੀਤਾ ਜਿਸ ਦੇ ਲਈ ਉਸ ਨੂੰ ਪ੍ਰਮਾਣ ਪੱਤਰ, ਸੋਨ ਤਗਮਾ ਅਤੇ ਪੁਰਸਕਾਰ ਵਜੋਂ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ।

ਹੋਰ ਪੜ੍ਹੋ :-ਹੋਰ ਪੜ੍ਹੋ :-ਜਿਲ੍ਹਾ ਕੋਰਟ ਕੰਪਲੈਕਸ, ਪਠਾਨਕੋਟ ਵਿੱਚ 12 ਮਾਰਚ 2022 ਨੂੰ ਲਗਾਈ ਜਾਵੇਗੀ ਨੈਸਨਲ ਲੋਕ ਅਦਾਲਤ

ਅਗਲਾਸੇਮ ਟੇਲੈਂਟ ਸਰਚ ਐਗਜ਼ਾਮ (ਏ.ਟੀ.ਐਸ.ਈ.) 5ਵੀਂ ਤੋਂ 12ਵੀਂ ਜਮਾਤਾਂ ਲਈ ਇੱਕ ਰਾਸ਼ਟਰੀ ਪੱਧਰ ਦੀ ਪ੍ਰਤਿਭਾ ਖੋਜ-ਕਮ-ਵਜ਼ੀਫ਼ਾ ਪ੍ਰੀਖਿਆ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਾਇੰਸ ਅਤੇ ਗਣਿਤ ਦੇ ਗਿਆਨ ਦੇ ਆਧਾਰ ‘ਤੇ ਪ੍ਰੀਖਿਆ ਲਈ ਜਾਂਦੀ ਹੈ।  ਇਹ ਪ੍ਰੀਖਿਆ ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਆਪਣੇ ਪ੍ਰਤੀਭਾਗੀਆਂ ਨਾਲ ਮੁਕਾਬਲਾ ਕਰਨ ਦਾ ਮੌਕਾ ਦਿੰਦੀ ਹੈ ਜੋਕਿ ਸਕਾਲਰਸ਼ਿਪ ਪ੍ਰਾਪਤ ਕਰਕੇ ਉਨ੍ਹਾਂ ਦੇ ਸਿੱਖਿਆ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ। 12.16 ਲੱਖ ਰੁਪਏ ਖਰਚ ਕਰਕੇ 800 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਜਿਸ ਵਿੱਚ ਹਰੇਕ ਜਮਾਤ ਦੇ ਚੋਟੀ ਦੇ 100 ਵਿਦਿਆਰਥੀਆਂ ਸ਼ਾਮਲ ਹਨ।