ਪੰਜਾਬ ਸਰਕਾਰ ਨੇ ਮਹਾਵੀਰ ਜਯੰਤੀ, ਵਿਸਾਖੀ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਦੀ ਧਾਰਾ 25 ਦੀ ਵਿਆਖਿਆ ਤਹਿਤ ਵੀ ਛੁੱਟੀ ਐਲਾਨਿਆ

news makahni
news makhani
ਚੰਡੀਗੜ੍ਹ, 12 ਅਪ੍ਰੈਲ:    

 

ਪੰਜਾਬ ਸਰਕਾਰ ਨੇ ਅੱਜ, 14 ਅਪ੍ਰੈਲ, 2022 ਦਿਨ ਵੀਰਵਾਰ ਨੂੰ ਆਉਂਦੀ ਮਹਾਵੀਰ ਜਯੰਤੀ, ਵਿਸਾਖੀ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ  ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਦੀ ਧਾਰਾ 25 ਦੀ ਵਿਆਖਿਆ ਤਹਿਤ ਵੀ ਛੁੱਟੀ ਐਲਾਨ ਦਿੱਤਾ ਹੈ।ਸਰਕਾਰ ਵੱਲੋਂ ਇਸ ਦਿਨ ਨੂੰ ਪਹਿਲਾਂ ਹੀ ਗਜ਼ਟਿਡ ਛੁੱਟੀ ਐਲਾਨਿਆ ਹੋਇਆ ਹੈ।ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

 

ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ।