ਮੱਕੀ ਦੀ ਫਸਲ ਦੇ ਨੁਕਸਾਨ ਲਈ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜਾ ਜਲਦ ਹੀ ਜਾਰੀ ਕੀਤਾ ਜਾਵੇਗਾ-ਡਿਪਟੀ ਕਮਿਸ਼ਨਰ ਰੂਪਨਗਰ

Sorry, this news is not available in your requested language. Please see here.

ਰੂਪਨਗਰ, 1 ਨਵੰਬਰ: 
ਜਿਲ੍ਹਾ ਰੂਪਨਗਰ ਵਿਖੇ ਸਾਉਣੀ-2021 ਦੌਰਾਨ ‘ਫਾਲ ਆਰਮੀਵਰਮ’ ਨਾਮ ਦੇ ਕੀੜੇ ਕਾਰਣ ਹੋਏ ਮੱਕੀ ਦੀ ਫਸਲ ਦੇ ਨੁਕਸਾਨ ਸਬੰਧੀ ਸ਼੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਨੇ ਦੱਸਿਆ ਗਿਆ ਹੈ ਕਿ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੂਪਨਗਰ ਵਿੱਚ ਸਪੈਸ਼ਲ ਗਿਰਦਾਵਰੀ ਕਰਵਾਈ ਗਈ। ਜਿਸ ਤਹਿਤ ਜਿਲ੍ਹਾ ਰੂਪਨਗਰ ਦੀ ਤਹਿਸੀਲ, ਸ਼੍ਰੀ ਚਮਕੌਰ ਸਾਹਿਬ, ਰੂਪਨਗਰ, ਸ਼੍ਰੀਅਨੰਦਪੁਰ ਸਾਹਿਬ, ਨੰਗਲ ਅਤੇ ਸਬ-ਤਹਿਸੀਲ ਨੂਰਪੁਰ ਬੇਦੀ ਦੇ ਕਾਫੀ ਪਿੰਡਾਂ ਵਿੱਚ ਨੁਕਸਾਨ ਪਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਹਮੇਸ਼ਾਂ ਹੀ ਕਿਸਾਨਾਂ ਦੇ ਹਿੱਤਾ ਦੀ ਰਾਖੀ ਲਈ ਵਚਨਬੱਧ ਰਿਹਾ ਹੈ ਜਿਸ ਦੇ ਸਨਮੁੱਖ ਫਸਲਾਂ ਦੇ ਨੁਕਸਾਨ ਲਈ ਸਰਕਾਰ ਪਾਸੋਂ ਲਗਭਗ 3.42 ਕਰੋਡ਼ ਰੁਪਏ ਦੇ ਫੰਡਾਂ ਦੀ ਮੁਆਵਜ਼ੇ ਵਜੋਂ ਮੰਗ ਕਰ ਲਈ ਗਈ ਹੈ, ਜੋ ਕਿ ਪ੍ਰਾਪਤ ਹੋਣ ਉਪਰੰਤ ਪ੍ਰਭਾਵਿਤ ਕਿਸਾਨਾਂ ਦੇ ਅਧਾਰ ਲਿੰਕਡ ਬੈਂਕ ਖਾਤਿਆਂ ਵਿੱਚ ਜਲਦ ਹੀ ਟਰਾਂਸਫਰ ਕਰ ਦਿੱਤੀ ਜਾਵੇਗੀ।