ਵੋਟ ਦੀ ਵਰਤੋਂ ਲਾਜਮੀ ਕਰਨ ਸਬੰਧੀ ਪਿੰਡ ਤੇਲੂਪੁਰਾ ਵਿਖੇ ਨੁਕੜ ਨਾਟਕ ਕਰਵਾਇਆ

NOOKAR NATAK
ਵੋਟ ਦੀ ਵਰਤੋਂ ਲਾਜਮੀ ਕਰਨ ਸਬੰਧੀ ਪਿੰਡ ਤੇਲੂਪੁਰਾ ਵਿਖੇ ਨੁਕੜ ਨਾਟਕ ਕਰਵਾਇਆ

Sorry, this news is not available in your requested language. Please see here.

ਅਬੋਹਰ ਫਾਜ਼ਿਲਕਾ, 4 ਫਰਵਰੀ
ਵੋਟ ਦੇ ਅਧਿਕਾਰ ਪ੍ਰਤੀ ਲੋਕਾਂ ਅੰਦਰ ਜਾਗਰੂਕਤਾ ਲਿਆਉਣ ਲਈ ਸਵੀਪ ਪ੍ਰੋਜ਼ੈਕਟ ਤਹਿਤ ਵੱਖ-ਵੱਖ ਨੁਕੜ ਨਾਟਕ ਕਰਵਾਏ ਜਾ ਰਹੇ ਹਨ।ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੀਪ ਪ੍ਰੋਜੈਕਟ ਦੇ ਤਹਿਸੀਲ ਨੋਡਲ ਅਫਸਰ ਸ੍ਰੀ ਦੀਪਕ ਕੰਬੋਜ਼ ਦੀ ਅਗਵਾਈ ਹੇਠ ਅੱਜ ਪਿੰਡ ਤੇਲੂਪੁਰਾ ਵਿਖੇ ਵੋਟਾਂ ਦੇ ਮਹੱਤਵ ਬਾਰੇ ਜਾਗੋ ਵੋਟਰ ਜਾਗੋ ਨਾਮ ਦਾ ਨੁਕੜ ਨਾਟਕ ਕਰਵਾਇਆ ਗਿਆ।

ਹੋਰ ਪੜ੍ਹੋ :-ਵੈਕਸੀਨੇਸ਼ਨ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਵਿਭਾਗੀ ਅਧਿਕਾਰੀ ਪੂਰਜੋਰ ਯਤਨ ਕਰਨ-ਕੇ ਸ਼ਿਵਾ ਪ੍ਰਸਾਦ

ਤਹਿਸੀਲ ਨੋਡਲ ਅਫਸਰ ਨੇ ਦੱਸਿਆ ਕਿ ਨੁਕੜ ਨਾਟਕ ਟੀਮ ਨੇ ਪਿੰਡ ਵਿਖੇ ਨਾਟਕ ਪੇਸ਼ ਕਰਕੇ ਲੋਕਾਂ ਨੂੰ ਵੋਟਾਂ ਦੇ ਅਧਿਕਾਰਾਂ ਪ੍ਰਤੀ ਪ੍ਰੇਰਿਤ ਕੀਤਾ। ਨੁਕੜ ਨਾਟਕ ਟੀਮ ਵੱਲੋਂ ਬਿਨਾ ਕਿਸੇ ਡਰ, ਭੈਅ, ਲਾਲਚ ਦੇ ਵੋਟ ਪਾਉਣ ਪ੍ਰਤੀ ਪਿੰਡ ਦੇ ਵਸਨੀਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੁਕੜ ਨਾਟਕ ਕਰਵਾਉਣ ਦਾ ਮੰਤਵ ਲੋਕਾਂ ਨੂੰ ਵੋਟ ਪਾਉਣ ਅਤੇ ਵੋਟ ਦੀ ਸਹੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਨੁਕੜ ਨਾਟਕ ਟੀਮ ਵਿਚ ਪ੍ਰਿਅੰਕਾ, ਸੀਮਾ, ਮੋਹੀਨੀ, ਅੰਜਨਾ, ਸੰਜੈ, ਵਿਸ਼ਾਂਤ ਅਤੇ ਚੰਦਨ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ।