ਕੁਲਜਿੰਦਰ ਸਿੰਘ ਨੇ ਆਪ ਐਫ ਆਈ ਆਰ ਦਰਜ ਕਰਵਾਈ ਕਿ ਉਸਨੇ ਨੌਕਰੀ ‘ਤੇ ਬਹਾਲੀ ਲਈ 38 ਲੱਖ ਰੁਪਏ ਰਿਸਵਤ ਦਿੱਤੀ : ਸਿਰਸਾ
ਭਗਵੰਤ ਮਾਨ ਹੁਣ ਕਾਰਵਾਈ ਕਰ ਕੇ ਵਿਖਾਉਣ
ਚੰਡੀਗੜ੍ਹ, 9 ਮਈ 2022
ਭਾਜਪਾ ਦੇ ਸਿੱਖ ਨੇਤਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੰਜਾਬ ਪੁਲਿਸ ਦੇ ਡੀ ਐਸ ਪੀ ਕੁਲਜਿੰਦਰ ਸਿੰਘਸੰਧੂ ਦੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਨੁੰ ਸਬੂਤ ਪੇਸ਼ ਕਰ ਕੇ ਜੱਗ ਜ਼ਾਹਰ ਕਰ ਦਿੱਤਾ ਤੇ ਦੱਸਿਆ ਕਿ ਕੁਲਜਿੰਦਰ ਸਿੰਘ ਸੰਧੂ ਸਬ ਇੰਸਪੈਕਟਰ ਵਜੋਂ ਨੌਕਰੀ ਤੋਂ ਬਰਖ਼ਾਸਤ ਹੋਇਆ ਸੀ ਤੇ ਉਸਨੇ ਆਪ ਇਹ ਐਫ ਆਰ ਆਈ ਦਰਜ ਕਰਵਾਈ ਹੈ ਕਿ ਉਸਨੇ ਨੌਕਰੀ ‘ਤੇ ਬਹਾਲੀ ਲਈ 38 ਲੱਖ ਰੁਪਏ ਰਿਸ਼ਵਤ ਦਿੱਤੀ ਹੈ।
ਹੋਰ ਪੜ੍ਹੋ :-ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਭੱਖਦੇ ਮਸਲਿਆਂ ’ਤੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਦੇ ਨਾਂ ਦਿੱਤੇ ਮੰਗ ਪੱਤਰ
ਅੱਜ ਇਥੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਦੇ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਇਹ ਦਾਅਵੇ ਕਰ ਰਹੇ ਹਨ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਜਾ ਰਹੇ ਹਾਂ ਪਰ ਅਸਲ ਵਿਚ ਉਹਨਾਂ ਨੇ ਪੰਜਾਬ ਵਿਚ ਉਹੀ ਅਫਸਰ ਨਿਯੁਕਤ ਕੀਤੇ ਹੋਏ ਹਨ ਜੋ ਨਸ਼ਾ ਤਸਕਰੀ ਵਿਚ ਮਾਹਿਰ ਹਨ। ਇਹ ਅਫਸਰ ਇਹਨਾਂ ਲੋਕਾਂ ਲਈ ਪੈਸੇ ਇਕੱਠੇ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਦੀ ਇਹਨਾਂ ਨੁੰ ਪੁਸ਼ਤ ਪਨਾਹੀ ਹਾਸਲ ਹੈ।
ਸਰਦਾਰ ਸਿਰਸਾ ਨੇ ਦੱਸਿਆ ਕਿ ਕੁਲਜਿੰਦਰ ਸਿੰਘ ਸੰਧੂ ਨਾਂ ਦਾ ਇਹ ਵਿਅਕਤੀ 21 ਅਪ੍ਰੈਲ 2015 ਨੂੰ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਵਜੋਂ ਨੌਕਰੀ ਤੋਂ ਇਸ ਕਰ ਕੇ ਬਰਖ਼ਾਸ਼ ਕੀਤਾ ਗਿਆ ਸੀ ਕਿਉਂਕਿ ਇਸਨੇ ਮੋਗਾ ਵਿਚ ਇਕ ਜਾਇਦਾਦ ਦੇ ਮਾਮਲੇ ਵਿਚ ਦੋਸ਼ੀ ਪਾਰਟੀ ਦੀ ਮਦਦ ਕੀਤੀ ਤੇ ਇਕ ਕਤਲ ਹੋਇਆ ਸੀ। ਉਹਨਾਂ ਕਿਹਾ ਕਿ ਇਹੀ ਵਿਅਕਤੀ 38 ਲੱਖ ਰੁਪਏ ਰਿਸ਼ਵਤ ਦੇ ਕੇ ਨਾ ਸਿਰਫ ਪੰਜਾਬ ਪੁਲਿਸ ਦੀ ਨੌਕਰੀ ਵਿਚ ਵਾਪਸ ਪਰਤ ਆਇਆ ਜੋ ਅੱਜ ਡੀ ਐਸ ਪੀ ਬਣਿਆ ਬੈਠਾ ਹੈ। ਉਹਨਾਂ ਦੱਸਿਆ ਕਿ ਇਹ ਦਾਅਵਾ ਉਹ ਆਪ ਨਹੀਂ ਕਰ ਰਹੇ ਬਲਕਿ ਕੁਲਜਿੰਦਰ ਸਿੰਘ ਸੰਧੂ ਨੇ ਆਪ ਇਕ ਐਫ ਆਈ ਆਰ ਦਰਜ ਕਰਵਾਈ ਹੈ ਕਿ ਪੰਜਾਬ ਪੁਲਿਸ ਹੈਡਕੁਆਰਟਰ ‘ਤੇ ਤਾਇਨਾਤ ਇਕ ਏ ਐਸ ਆਈ ਨੂੰ ਉਸਨੇ ਨੌਕਰੀ ‘ਤੇ ਬਹਾਲੀ ਲਈ 38 ਲੱਖ ਰੁਪਏ ਦਿੱਤੇ ਸਨ ਜੋ ਪੈਸੇ ਲੈ ਕੇ ਫਰਾਰ ਹੋ ਗਿਆ ਹੈ।
ਸਰਦਾਰ ਸਿਰਸਾ ਨੇ ਕਿਹਾ ਕਿ ਇਹ ਕੁਲਜਿੰਦਰ ਸਿੰਘ ਉਹੀ ਵਿਅਕਤੀ ਹੈ ਜਿਸਦੀ ਪੱਟੀ ਤੋਂ ਵਾਪਸ ਮੁਹਾਲੀ ਤਾਇਨਾਤੀ ਦੀ ਮੰਗ ਨਸ਼ਾ ਸਰਬਜੀਤ ਸਿੰਘ ਨੇ ਡੀ ਜੀ ਪੀ ਨਾਲ ਮੀਟਿੰਗ ਵਿਚ ਕੀਤੀ ਸੀ ਜਿਸਦਾ ਆਡੀਓ ਉਹਨਾਂ ਮੌਕੇ ‘ਤੇ ਸੁਣਾਈ। ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿਚ ਸਰਬਜੀਤ ਸਿੰਘ ਨੇ ਇਹ ਕਿਹਾ ਸੀ ਕਿ ਪੰਜਾਬ ਵਿਚ ਵੱਡੀ ਮਾਤਰਾ ਵਿਚ ਆਰ ਡੀ ਐਕਸ ਆ ਚੁੱਕਾ ਹੈ ਤੇ ਇਸ ਸਭ ਦੀ ਜਾਣਕਾਰੀ ਕੁਲਜਿੰਦਰ ਸਿੰਘ ਨੂੰ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿਚ ਜੋ ਆਰ ਡੀ ਐਕਸ ਬਰਾਮਦ ਹੋ ਰਿਹਾ ਹੈ, ਉਹ ਕੁਲਜਿੰਦਰ ਸਿੰਘ ਕਰ ਕੇ ਹੀ ਹੋ ਰਿਹਾ ਹੈ ਕਿਉਂਕਿ ਉਸਨੁੰ ਪਤਾ ਹੈ ਕਿਥੇ ਆਰ ਡੀ ਐਕਸ ਪਿਆ ਹੈ।
ਸਿਰਸਾ ਨੇ ਇਸ ਮੌਕੇ ਸਰਬਜੀਤ ਸਿੰਘ ਤੇ ਡੀ ਜੀ ਪੀ ਵਿਚਾਲੇ ਹੋਈ ਗੱਲਬਾਤ ਦੀ ਆਡੀਓ ਵੀ ਮੀਡੀਆ ਸਾਹਮਣੇ ਸੁਣਾਈ ਜਿਸ ਵਿਚ ਸਰਬਜੀਤ ਸਿੰਘ ਵੱਲੋਂ ਡੀ ਜੀ ਪੀ ਨੂੰ ਸਪਸ਼ਟ ਕਹਿ ਰਿਹਾ ਹੈ ਕਿ ਮੇਰਾ ਬੰਦਾ ਕੁਲਜਿੰਦਰ ਸਿੰਘ ਜੋ ਪੱਟੀ ਵਿਚ ਤਾਇਨਾਤਹੈ, ਉਸਨੂੰ ਮੁਹਾਲੀ ਵਿਚ ਤਾਇਨਾਤ ਕਰ ਦਿਓ ਤੇ ਅੱਜ ਇਹ ਡੀ ਐਸ ਪੀ ਵਜੋਂ ਇਥੇ ਤਾਇਨਾਤ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਡੀਓ ਵਿਚ ਸਰਬਜੀਤ ਸਿੰਘ ਇਹ ਕਹਿ ਰਿਹਾ ਹੈ ਕਿ ਇੰਨਾ ਆਰ ਡੀ ਐਕਸ ਹੈ ਕਿ ਮੋਦੀ ਸਰਕਾਰ ਦੀਆਂ ਅੱਖਾਂ ਖੁਲ੍ਹ ਜਾਣਗੀਆਂ।
ਸਰਦਾਰ ਸਿਰਸਾ ਨੇ ਕਿਹਾ ਕਿ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਸਿੱਖਾਂ ਦਾ ਦੁਸ਼ਮਣ ਹੈ ਤੇ ਇਹ ਸਿੱਖਾਂ ਨੂੰ ਨਜਾਇਜ਼ ਜੇਲ੍ਹਾਂ ਵਿਚ ਬੰਦ ਕਰਵਾਏਗਾ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿਚ ਜੋ ਅਫਸਰ ਤਾਇਨਾਤ ਹੋ ਰਹੇ ਹਨ, ਉਹ ਸਾਰੇ ਦਾਗੀ ਅਫਸਰ ਹਨ।
ਉਹਨਾਂ ਕਿਹਾ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਤੇ ਮਾਵਾਂ ਨੂੰ ਬੇਨਤੀ ਕਰਦੇ ਹਨ ਕਿ ਆਪਣੇ ਬੱਚਿਆਂ ਨੁੰ ਘਰਾਂ ਵਿਚ ਸੁਰੱਖਿਅਤ ਰੱਖਣ ਕਿਉਂਕਿ ਤੁਹਾਡੇ ਬੱਚਿਆਂ ‘ਤੇ ਆਰ ਡੀ ਐਕਸ ਤੇ ਨਸ਼ੇ ਦੇ ਪਰਚੇ ਕੇਸ ਦਰਜ ਹੋ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਕੋਈ ਸੁਣਵਾਈ ਨਹੀਂ ਹੈ, ਉਹ ਡੰਮੀ ਸੀ ਐਮ ਹਨ। ਉਹਨਾਂ ਦੀ ਹਿੰਮਤ ਨਹੀਂ ਕਿ ਉਹ ਕਾਰਵਾਈ ਕਰ ਸਕਣ। ਉਹਨਾਂ ਕਿਹਾ ਕਿ ਅਫਸਰਾਂ ਨੁੰ ਦਿੱਲੀ ਤੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਕੱਲ੍ਹ ਵੀ ਵੀਡੀਓ ਕਾਨਫਰੰਸ ਮੀਟਿੰਗ ਹੋਈ ਜਿਸ ਵਿਚ ਦਿੱਲੀ ਤੋਂ ਪੰਜਾਬ ਦੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਜਿਹੜੀ ਹਨੀ, ਮਨੀ ਤੇ ਚੰਨੀ ਦੀ ਗੱਲ ਕਰਦੇ ਸਨ, ਉਹ ਅਫਸਰ ਅੱਜ ਕੱਲ੍ਹ ਕੇਜਰੀਵਾਲ ਲਈ ਕੰਮ ਕਰਦੇ ਹਨ।
ਉਹਨਾਂ ਇਹ ਵੀ ਕਿਹਾ ਕਿ ਉਹ ਦੇਸ਼ ਦੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਨ ਕਿ ਸ੍ਰੀ ਕੇਜਰੀਵਾਲ ਉਹ ਮਿੱਠੇ ਅਤਿਵਾਦੀ ਹਨ ਜਿਹਨਾਂ ਤੋਂ ਸੁਚੇਤ ਰਹਣਿ ਦੀ ਲੋੜ ਹੈ।
ਉਹਨਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਰਿਸ਼ਵਤਖੋਰੀ ਰੋਕਣ ਵਾਸਤੇ ਵਟਸਐਸ ਨੰਬਰ ਜਾਰੀ ਕਰ ਰਹੇ ਸਨ ਪਰ ਇਹ ਵਿਅਕਤੀ ਤਾਂ ਆਪ ਜਨਤਕ ਤੌਰ ‘ਤੇ ਦੱਸ ਚੁੱਕਾ ਹੈ ਕਿ ਉਸਨੇ ਨੌਕਰੀ ਵਿਚ ਵਾਪਸੀ ਲਈ 38 ਲੱਖ ਰੁਪਏ ਦਿੱਤੇ ਤਾਂ ਫਿਰ ਉਹ ਇਸਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ।

English






