ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਪਿਆਈਆਂ ਗਈਆਂ  ਪੋਲੀਓ ਬੂੰਦਾਂ: ਡਾ ਦਵਿੰਦਰ ਢਾਂਡਾ  

p2 01
ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਪਿਆਈਆਂ ਗਈਆਂ  ਪੋਲੀਓ ਬੂੰਦਾਂ: ਡਾ ਦਵਿੰਦਰ ਢਾਂਡਾ  
ਫ਼ਾਜ਼ਿਲਕਾ 26 ਸਤੰਬਰ  2021
ਸਿਹਤ ਵਿਭਾਗ ਵੱਲੋਂ ਤਿੰਨ ਦਿਨਾਂ ਪਲਸ ਪੋਲੀਓ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਪਰਵਾਸੀ ਮਜ਼ਦੂਰਾਂ ਅਤੇ ਬਾਸ਼ਿੰਦਿਆਂ ਦੇ 5 ਸਾਲ ਤੱਕ ਦੇ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾ ਰਹੀਆਂ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ ਦਵਿੰਦਰ ਢਾਂਡਾ ਨੇ ਦਿੱਤੀ ਹੈ ਇਹ ਜਾਣਕਾਰੀ ਸਿਵਲ ਸਰਜਨ ਡਾ ਦਵਿੰਦਰ ਢਾਂਡਾ ਨੇ ਦਿੱਤੀ ਹੈ ।
ਸਿਵਲ ਸਰਜਨ ਡਾ ਦਵਿੰਦਰ ਢਾਂਡਾ ਨੇ ਦੱਸਿਆ ਕਿ ਜ਼ਿਲ੍ਹਾ ਪਾਰਕਾਂ ਵਿੱਚ ਪਰਵਾਸੀ ਬੱਚਿਆਂ ਦੀ ਕੁੱਲ ਜਨਸੰਖਿਆ ਲਗਭਗ 10310 ਹੈ। ਇਸ ਲਈ 34 ਰੈਗੂਲਰ ਟੀਮਾਂ ਅਤੇ 37 ਮੋਬਾਇਲ ਟੀਮਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ   ਦੀ ਸੁਪਰਵਿਜਨ ਦੇ ਲਈ 13 ਸੁਪਰਵਾਈਜ਼ਰ ਲਗਾਏ ਗਏ ਹਨ ਤਾਂ  ਜੋ  ਜ਼ਿਲ੍ਹੇ ਵਿੱਚ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਬਿਨਾਂ ਨਾ ਰਹੇ।

ਹੋਰ ਪੜ੍ਹੋ :-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਗਵਾਇਆ ਕੋਵਿਡ ਵੈਕਸੀਨ ਦਾ ਟੀਕਾ ਕੋਵਿਡ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ : ਸਿਹਤ ਮੰਤਰੀ

ਉਨ੍ਹਾਂ ਦੱਸਿਆ ਕਿ ਇਹ ਟੀਮਾਂ ਜ਼ਿਲੇ ਦੀਆਂ ਸਾਰੀਆਂ ਢਾਣੀਆਂ, ਖੇਤਾਂ, ਫੈਕਟਰੀਆਂ, ਸੜਕਾਂ, ਇੱਟਾਂ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਜਾ ਕੇ   ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣਗੀਆਂ।   ਉਨ੍ਹਾਂ ਦੱਸਿਆ ਕਿ ਬੇਸ਼ੱਕ ਜ਼ਿਲ੍ਹੇ ਵਿੱਚ ਪੋਲੀਓ ਦਾ ਕੋਈ ਵੀ ਕੇਸ ਨਹੀਂ ਹੈ ਪਰ ਬਾਹਰ ਤੋਂ ਕੋਈ ਵੀ ਕੇਸ ਆ ਕੇ ਇੱਥੇ ਬੱਚਿਆਂ ਨੂੰ ਸੰਕਰਮਿਤ ਨਾ ਕਰੇ ਇਸ ਲਈ ਸਭ ਪਰਵਾਸੀ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਉਣੀਆਂ ਜ਼ਰੂਰੀ ਹਨ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ  ਸਾਰੀਆਂ ਫੈਕਟਰੀਆਂ ਕਾਰਖਾਨਿਆਂ, ਜਿਨ੍ਹਾਂ ਦੇ ਘਰਾਂ ਜਾਂ ਖੇਤਾਂ ਵਿਚ ਪਰਵਾਸੀ ਮਜ਼ਦੂਰ  ਰਹਿ ਰਹੇ ਹਨ ਉਨ੍ਹਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ  ਉਹ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਜ਼ਰੂਰ ਕਰਨ ਤਾਂ ਜੋ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਪੋਲੀਓ ਅਭਿਆਨ ਸਫਲ ਹੋ ਸਕਦਾ ਹੈ ਇਸ ਲਈ ਅੱਜ ਪਹਿਲੇ ਦਿਨ 5233 ਬੱਚਿਆਂ ਨੂੰ  ਪੋਲੀਓ ਬੂੰਦਾਂ ਪਿਆਈਆਂ ਗਈਆਂ ਅਤੇ ਅਗਲੇ ਦੋ ਦਿਨ ਤਕ ਇਹ ਅਭਿਆਨ ਚੱਲੇਗਾ।