ਰੂਪਨਗਰ, 6 ਮਈ 2022
ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਪ੍ਰੀਤ ਕੌਰ, ਡਾ. ਸੁਮੀਤ ਸ਼ਰਮਾ ਅਤੇ ਡਾHਮੋਹਿਤ ਸ਼ਰਮਾ ਦੀ ਅਗਵਾਈ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਮਿੰਨੀ ਸਕੱਤਰੇਤ ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਦਫਤਰ ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਵਿਖੇ ਡੇਂਗੂ-ਮਲੇਰੀਆ ਤੋਂ ਬਚਾਅ ਹਿੱਤ ਜਾਗਰੂਕਤਾ ਲਈ ਫਰਾਈ ਡੇਅ-ਡ੍ਰਾਈ ਡੇਅ ਮਨਾਇਆ ਗਿਆ।
ਹੋਰ ਪੜ੍ਹੋ :-ਪਾਣੀ ਦਾ ਪੱਧਰ ਹੇਠਾ ਜਾਣ ਤੋਂ ਰੋਕਣ ਲਈ ਝੌਨੇ ਦੀ ਸਿੱਧੀ ਬਿਜਾਈ, ਮੱਕੀ ਦੀ ਫਸਲ, ਨਰਮੇ ਦੀ ਫਸਲ, ਦਾਲਾਂ ਅਤੇ ਤੇਲ ਬੀਜ ਫਸਲਾਂ ਨੂੰ ਬੀਜਿਆਂ ਜਾਵੇ: ਡਾ. ਮਨਜੀਤ ਸਿੰਘ
ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਕੰਪਲੈਕਸ ਦੇ 175 ਕਮਰਿਆਂ ਵਿੱਚ ਐਂਟੀ ਲਾਰਵਾ ਸਾਇਡ ਸਪਰੇਅ ਕੀਤੀ ਗਈ ਅਤੇ 493 ਕੰਟੇਨਰ ਚੈਕ ਕੀਤੇ ਗਏ ਜਿਸ ਦੌਰਾਨ 01 ਕੰਟੇਨਰ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ। ਦਫਤਰੀ ਸਟਾਫ ਨੂੰ ਦੱਸਿਆ ਗਿਆ ਕਿ ਹਰ ਹਫਤੇ ਕੂਲਰਾਂ, ਟ੍ਰੇਆਂ ਅਤੇ ਗਮਲਿਆਂ ਦਾ ਪਾਣੀ ਬਦਲਿਆ ਜਾਵੇ ਅਤੇ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਡੇਂਗੂ ਅਤੇ ਮਲੇਰੀਏ ਦਾ ਲਾਰਵਾ ਪੈਦਾ ਨਾ ਹੋ ਸਕੇ। ਲੋਕਾਂ ਨੂੰ ਦੱਸਿਆ ਗਿਆ ਕਿ ਆਪਣੇ ਸਰੀਰ ਨੂੰ ਢੱਕ ਕੇ ਰੱਖੋ ਅਤੇ ਮੱਛਰਾਂ ਦੇ ਬਚਾਅ ਤੋਂ ਰਾਤ ਨੂੰ ਸੌਣ ਵੇਲੇ ਕਰੀਮਾਂ ਅਤੇ ਮੱਛਰਦਾਨੀ ਦੀ ਵਰਤੋਂ ਕਰੋ।ਇਸ ਤੋਂ ਇਲਾਵਾ ਡੇਂਗੂ ਮਲੇਰੀਆ ਤੋਂ ਬਚਾਅ ਹਿੱਤ ਜਾਗਰੂਕਤਾ ਪੈਂਫਲੇਟ ਵੀ ਵੰਡੇ ਗਏ।
ਇਸ ਮੌਕੇ ਰਣਜੀਤ ਸਿੰਘ ਐਸ.ਆਈ, ਲਖਵੀਰ ਸਿੰਘ ਐਸ.ਆਈ , ਸੁਖਜਿੰਦਰ ਸਿੰਘ, ਜਸਵੰਤ ਸਿੰਘ , ਰਵਿੰਦਰ ਸਿੰਘ, ਸੁਰਿੰਦਰ ਸਿੰਘ , ਰਾਜਿੰਦਰ ਸਿੰਘ , ਹਰਦੀਪ ਸਿੰਘ ਮ.ਪ.ਹ.ਵ ਮੇਲ ਹਾਜ਼ਰ ਸਨ।

हिंदी






