पंजाब कला परिषद् के चेयरमैन डॉ. सुरजीत पातर ने भी ढाडी रंग के प्रसिद्ध पंजाबी लोक गायक की मौत पर अफ़सोस जताया
चंडीगढ़, 7 जनवरी:
ढाडी रंग के प्रसिद्ध लोक गायक ईदू शरीफ़ जो कि लकवे की बीमारी से जूझ रहे थे, का आज चंडीगढ़ के मनीमाजरा में देहांत हो गया। पंजाब के पर्यटन एवं सांस्कृतिक मामलों बारे मंत्री श्री चरनजीत सिंह चन्नी ने दिवंगत आत्मा के पारिवारिक सदस्यों के साथ दुख साझा किया।
मंत्री ने कहा कि उनको शिरोमणि ढाडी लोक गायक ईदू शरीफ़ के हुए अकाल देहांत की ख़बर से बहुत दुख पहुँचा है। उन्होंने कहा कि ईदू शरीफ़ के देहांत से ढाडी लोक गीत धारा का युग समाप्त हो गया है। ढाडी लोक गायकी को जीवित रखने और आगे बढ़ाने में ईदू शरीफ़ द्वारा निभाई गई भूमिका ढाडी लोक गायकी के इतिहास में हमेशा सुनहरे अध्याय के तौर पर जाना जायेगा।
ईदू शरीफ़ को अपने जीवन काल के दौरान संगीत नाटक अकादमी और राज्य एवं राष्ट्रीय स्तर के अन्य पुरस्कार प्राप्त करने का गौरव हासिल था।
श्री चन्नी ने इस दु:ख की घड़ी में परिवार को ईश्वरीय आदेश मानने और दिवंगत आत्मा को अपने चरणों में स्थान प्रदान करने के लिए परमात्मा के समक्ष अरदास की।
पंजाब कला परिषद् के चेयरमैन डॉ. सुरजीत पातर ने भी प्रसिद्ध पंजाबी लोक ढाडी गायक ईदू शरीफ़ की मौत पर गहरा दुख प्रकट किया है। अपने शोक संदेश में उन्होंने कहा कि यह उनके परिवार के लिए ही नहीं, बल्कि पूरी दुनिया में पंजाबी लोक संगीत के प्रेमियों के लिए भी एक कभी न पूरा होने वाला घाटा है।
———-
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਚੰਨੀ ਵਲੋਂ ਸ਼੍ਰੋਮਣੀ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਵੀ ਢਾਡੀ ਰੰਗ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਦੀ ਮੌਤ ‘ਤੇ ਅਫਸੋਸ ਪ੍ਰਗਟਾਇਆ
ਚੰਡੀਗੜ•, 7 ਜਨਵਰੀ: ਢਾਡੀ ਰੰਗ ਦੇ ਪ੍ਰਸਿੱਧ ਲੋਕ ਗਾਇਕ ਈਦੂ ਸ਼ਰੀਫ ਜੋ ਕਿ ਅਧਰੰਗ ਦੀ ਬਿਮਾਰੀ ਨਾਲ ਜੂਝ ਰਹੇ ਸਨ, ਦਾ ਅੱਜ ਚੰਡੀਗੜ• ਦੇ ਮਨੀਮਾਜਰਾ ਵਿਖੇ ਦਿਹਾਂਤ ਹੋ ਗਿਆ। ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਵਿਛੜੀ ਰੂਹ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।
ਮੰਤਰੀ ਨੇ ਕਿਹਾ ਕਿ ਉਹ ਸ਼੍ਰੋਮਣੀ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੇ ਹੋਏ ਅਕਾਲ ਚਲਾਣੇ ਦੀ ਖ਼ਬਰ ਤੋਂ ਬਹੁਤ ਦੁਖ ਪਹੁੰਚਿਆ ਹੈ। ਉਨ•ਾਂ ਕਿਹਾ ਕਿ ਈਦੂ ਸ਼ਰੀਫ ਦੇ ਦੇਹਾਂਤ ਨਾਲ ਢਾਡੀ ਲੋਕ ਗੀਤ ਧਾਰਾ ਦਾ ਯੁੱਗ ਸਮਾਪਤ ਹੋ ਗਿਆ ਹੈ। ਢਾਡੀ ਲੋਕ ਗਾਇਕੀ ਨੂੰ ਜਿਉਂਦਾ ਰੱਖਣ ਅਤੇ ਅੱਗੇ ਵਧਾਉਣ ਵਿਚ ਈਦੂ ਸ਼ਰੀਫ ਵਲੋਂ ਨਿਭਾਈ ਭੂਮਿਕਾ ਢਾਡੀ ਲੋਕ ਗਾਇਕੀ ਦੇ ਇਤਿਹਾਸ ਵਿਚ ਹਮੇਸ਼ਾਂ ਸੁਨਹਿਰੀ ਅਧਿਆਇ ਵਜੋਂ ਜਾਣੀ ਜਾਵੇਗੀ।
ਈਦੂ ਸ਼ਰੀਫ ਨੂੰ ਆਪਣੇ ਜੀਵਨ ਕਾਲ ਦੌਰਾਨ ਸੰਗੀਤ ਨਾਟਕ ਅਕਾਦਮੀ ਅਤੇ ਰਾਜ ਤੇ ਰਾਸ਼ਟਰੀ ਪੱਧਰ ਦੇ ਹੋਰ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਸੀ।
ਸ੍ਰੀ ਚੰਨੀ ਨੇ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾ ‘ਚ ਨਿਵਾਸ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਵੀ ਉੱਘੇ ਪੰਜਾਬੀ ਲੋਕ ਢਾਡੀ ਗਾਇਕ ਈਦੂ ਸ਼ਰੀਫ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਆਪਣੇ ਸੋਗ ਸੰਦੇਸ਼ ਵਿਚ ਉਨ•ਾਂ ਕਿਹਾ ਕਿ ਇਹ ਉਨ•ਾਂ ਦੇ ਪਰਿਵਾਰ ਲਈ ਹੀ ਨਹੀਂ, ਬਲਕਿ ਪੂਰੀ ਦੁਨੀਆਂ ਵਿਚ ਪੰਜਾਬੀ ਲੋਕ ਸੰਗੀਤ ਦੇ ਪ੍ਰੇਮੀਆਂ ਲਈ ਵੀ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

English