ਦਾਣਾ ਮੰਡੀ  ਜਲਾਲਾਬਾਦ ਵਿਚ ਮੁਟਨੇਜਾ ਕਮਿਸ਼ਨ ਏਜੰਟ ਫ਼ਰਮ ਦਾ ਲਾਇਸੈਂਸ ਕੀਤਾ ਗਿਆ ਮੁਅੱਤਲ  

Sorry, this news is not available in your requested language. Please see here.

ਫ਼ਾਜ਼ਿਲਕਾ 9 ਅਕਤੂਬਰ  2021

ਜ਼ਿਲ੍ਹਾ ਮੰਡੀ ਅਫਸਰ ਫਾਜ਼ਿਲਕਾ ਸ. ਜਸ਼ਨਦੀਪ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਜਲਾਲਾਬਾਦ ਵਿਚ ਸਥਿਤ ਫਰਮ ਮੈੱਸ ਮੁਟਨੇਜਾ ਕਮਿਸ਼ਨ ਏਜੰਟ ਦਾ ਲਾਇਸੈਂਸ  ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਐਕਟ 1961 ਦੀ ਧਾਰਾ 10 (2) ਅਧੀਨ 5 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ :-ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੱਤਰ ਮਾਰਕੀਟ ਕਮੇਟੀ ਜਲਾਲਾਬਾਦ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ   ਉਕਤ ਫਰਮ ਕੋਲ 472 ਗੱਟੇ ਪਰਮਲ ਝੋਨਾ ਪਾਇਆ ਗਿਆ ਹੈ ਜਿਸ ਦਾ ਕੋਈ ਰਿਕਾਰਡ ਨਹੀਂ ਸੀ  ਅਤੇ ਨਾ ਹੀ ਫਰਮ ਵੱਲੋਂ ਇਸ ਸਬੰਧੀ ਕੋਈ ਢੁੱਕਵਾਂ ਤਸੱਲੀ ਤਸੱਲੀਬਖ਼ਸ਼ ਜਵਾਬ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਫਰਮ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੈ ਇਸ ਲਈ ਇਸ ਫ਼ਰਮ ਦਾ 8 ਅਕਤੂਬਰ ਤੋਂ 12 ਅਕਤੂਬਰ 2021 ਤੱਕ ਲਾਈਸੰਸ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਮੂਹ ਖਰੀਦ ਏਜੰਸੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਉਕਤ ਦਿਨਾਂ ਤੱਕ ਇਸ ਫਰਮ ਦੀ ਕਿਸੇ ਵੀ ਢੇਰੀ ਦੀ ਖਰੀਦ ਨਾ ਕੀਤੀ ਜਾਵੇ।