ਐਨ.ਸੀ.ਸੀ ਕੈਡਿਟਾਂ ਨੇ 12 ਆਰਮਡ ਬ੍ਰਿਗੇਡ ਦਾ ਕੀਤਾ ਦੌਰਾ

Sorry, this news is not available in your requested language. Please see here.

ਪਟਿਆਲਾ, 6 ਅਗਸਤ :-

 

ਐਨ.ਸੀ.ਸੀ. ਤਿੰਨ ਪੰਜਾਬ ਏਅਰ ਸੁਕਾਅਡਰਨ ਵੱਲੋਂ ਏਵੀਏਸ਼ਨ ਕਲੱਬ ਵਿਖੇ ਲਗਾਏ ਗਏ ਟ੍ਰੇਨਿੰਗ ਕੈਂਪ ਦੇ ਅੱਜ ਪੰਜਵੇਂ ਦਿਨ ਕੈਡਿਟਾਂ ਨੇ 12 ਆਰਮਡ ਬ੍ਰਿਗੇਡ ਆਰਮੀ ਦਾ ਦੌਰਾ ਕੀਤਾ ਤੇ ਆਰਮੀ ਵੱਲੋਂ ਵਰਤੇ ਜਾਂਦੇ ਉਪਕਰਨਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਦੇਖ ਰੇਖ ‘ਚ ਚੱਲ ਰਹੇ ਟ੍ਰੇਨਿੰਗ ਕੈਂਪ ਦੌਰਾਨ ਸਵੇਰੇ ਸਮੇਂ ਕੈਡਿਟਾਂ ਵੱਲੋਂ ਡਰਿੱਲ ਅਤੇ ਆਰਮਜ਼ ਡਰਿੱਲ ‘ਚ ਭਾਗ ਲਿਆ ਗਿਆ ਅਤੇ ਉਸ ਉਪਰੰਤ ਆਰਮੀ ਵੱਲੋਂ ਉਪਕਰਨਾਂ ਦੀ ਲਗਾਈ ਗਈ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ, ਜਿਥੇ ਫ਼ੌਜ ਦੇ ਅਧਿਕਾਰੀਆਂ ਵੱਲੋਂ ਕੈਡਿਟਾਂ ਨੂੰ ਆਧੁਨਿਕ ਹਥਿਆਰਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਫ਼ੌਜ ਦੇ ਅਧਿਕਾਰੀਆਂ ਨੇ ਕੈਡਿਟਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਐਨ.ਸੀ.ਸੀ. ਦਾ ਹਿੱਸਾ ਬਣਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਫ਼ੌਜ ਦਾ ਹਿੱਸਾ ਬਣਨ ਲਈ ਐਨ.ਸੀ.ਸੀ. ਬਹੁਤ ਸਹਾਈ ਸਿੱਧ ਹੁੰਦੀ ਹੈ ਤੇ ਇਹ ਦੇਸ਼ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਫ਼ੌਜ ‘ਚ ਭਰਤੀ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਕਰ ਦਿੰਦੀ ਹੈ। ਉਨ੍ਹਾਂ ਕੈਡਿਟਾਂ ਨੂੰ ਕੈਂਪ ‘ਚ ਕਰਵਾਈਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ‘ਚ ਵੱਧ ਚੜਕੇ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ 9 ਅਗਸਤ ਤੱਕ ਚੱਲਣ ਵਾਲੇ ਟ੍ਰੇਨਿੰਗ ਕੈਂਪ ‘ਚ ਰੋਜ਼ਾਨਾ ਕੈਡਿਟਾਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

 

ਹੋਰ ਪੜ੍ਹੋ:-
ਸੰਧਵਾਂ ਵੱਲੋਂ ਡਾ. ਸਰੂਪ ਸਿੰਘ ਅਲੱਗ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ