ਕਮਰਾ ਦੇਖਣ ਆਏ ਵਿਅਕਤੀ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਰੇਪ

Sorry, this news is not available in your requested language. Please see here.

Ludhiana Girl Rape : ਲੁਧਿਆਣਾ : ਅੱਜ ਦੇ ਸਮੇਂ ਵਿੱਚ ਕੋਈ ਨਾ ਕੋਈ ਅਜਿਹਾ ਮਾਮਲਾ ਸੁਨਣ ਨੂੰ ਮਿਲਦਾ ਹੈ ਜਿਸ ਨੂੰ ਸੁਣਕੇ ਹੈਰਾਨੀ ਹੁੰਦੀ ਹੈ । ਕਿਰਾਏ ਦਾ ਕਮਰਾ ਦੇਖਣ ਆਏ ਨੌਜਵਾਨ ਨੇ ਦਿਮਾਗ਼ੀ ਪਰੇਸ਼ਾਨ ਕੁੜੀ ਨਾਲ ਜਬਰ-ਜਿਨਾਹ ਕੀਤਾ । ਇਸ ਮਾਮਲੇ ‘ਚ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਕੁੜੀ ਦੇ ਪਿਤਾ ਦੇ ਬਿਆਨਾਂ ‘ਤੇ ਸ਼ੇਰਪੁਰ ਕਲਾਂ ਦੇ ਵਾਸੀ ਰਿਸ਼ੀ ਪਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Ludhiana Girl Rape
Ludhiana Girl Rape

ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਰਿਸ਼ੀ ਪਾਲ ਉਨ੍ਹਾਂ ਦੇ ਬੇਟੇ ਨੂੰ ਤਿੰਨ ਦਿਨ ਪਹਿਲਾਂ ਮਿਲਿਆ ਸੀ, ਰਿਸ਼ੀ ਪਾਲ ਨੀਚੀ ਮੰਗਲੀ ਇਲਾਕੇ ‘ਚ ਕਿਰਾਏ ‘ਤੇ ਕਮਰਾ ਦੇਖ ਰਿਹਾ ਸੀ । ਪੀੜਤ ਕੁੜੀ ਦੇ ਭਰਾ ਨੇ ਉਸ ਨੂੰ ਆਪਣੇ ਵਿਹੜੇ ‘ਚ ਕਮਰਾ ਦਿਖਾਇਆ ਤੇ ਖੁਦ ਬਾਜ਼ਾਰ ਚਲਾ ਗਿਆ ।

Ludhiana Girl Rape

ਵਿਹੜੇ ‘ਚ ਨੌਜਵਾਨ ਦੀ ਮੰਦਬੁੱਧੀ ਭੈਣ ਇਕੱਲੀ ਸੀ । ਕੁੜੀ ਨੂੰ ਕਮਰੇ ‘ਚ ਇਕੱਲਿਆਂ ਦੇਖ ਕੇ ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਲੜਕੀ ਦੇ ਰੌਲਾ ਪਾਉਣ ‘ਤੇ ਮੌਕੇ ਤੋਂ ਫਰਾਰ ਹੋ ਗਿਆ । ਕੁੜੀ ਦੇ ਪਿਤਾ ਤੇ ਭਰਾ ਜਦ ਘਰ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਮੁਲਜ਼ਮ ਰਿਸ਼ੀ ਪਾਲ ਦੀ ਘਿਨਾਉਣੀ ਕਰਤੂਤ ਦਾ ਪਤਾ ਲੱਗਿਆ । ਇਸ ਮਾਮਲੇ ‘ਚ  ਅਫਸਰ ਏਐੱਸਆਈ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਰਿਸ਼ੀਪਾਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।