ਨੌਜਵਾਨਾਂ ਲਈ ਮੁਫਤ ਸਿਖਲਾਈ ਦਾ ਮੌਕਾ

GHAR GHAR ROZGAR
GHAR GHAR ROZGAR MISSION
ਬਰਨਾਲਾ 6 ਮਈ 2022

ਵਧੀਕ ਡਿਪਟੀ ਕਮਿਸ਼ਨਰ ਜਨਰਲ ਕਮ ਨੋਡਲ ਅਫਸਰ ਪੰਜਾਬ ਹੁਨਰ ਵਿਕਾਸ ਮਿਸ਼ਨ ਸ੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫਤ ਵਿੱਚ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ।

ਹੋਰ ਪੜ੍ਹੋ :- ਸਿਵਲ ਸਰਜਨ ਵੱਲੋਂ ਆਮ ਲੋਕਾਂ ਨੂੰ ਡੇਗੂ ਤੇ ਮਲੇਰੀਆ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਐਲਐਂਡਟੀਸੀਐਸਟੀਆਈ-ਪਿਲਖੁਵਾ ਦੁਆਰਾ ਪੰਜਾਬ ਦੇ ਨੌਜਵਾਨਾਂ ਲਈ 45-90 ਦਿਨਾਂ ਦੀ ਰਿਹਾਇਸ਼ੀ (ਗਾਜ਼ੀਆਬਾਦ, ਉੱਤਰ ਪ੍ਰਦੇਸ਼) ਟਰੇਨਿੰਗ ਦਿੱਤੀ ਜਾਵੇਗੀ। ਇਸ ਵਿਚ ਕੋਰਸ ਫਾਰਮਵਰਕ (ਯੋਗਤਾ-ਤਰਜੀਹੀ ਤੌਰ ’ਤੇ ਕਾਰਪੇਂਟਰ/ਡਰਾਫਟਮੈਨ ਸਿਵਲ / ਫਿਟਰ ਟ੍ਰੇਡ ਜਾਂ 10ਵੀਂ ਪਾਸ), 2. ਕੋਰਸ ਸਕੈਫੋਲਡਿੰਗ ( ਯੋਗਤਾ-ਤਰਜੀਹੀ ਤੌਰ ’ਤੇ ਫਿਟਰ / ਡਰਾਫਟਮੈਨ ਸਿਵਲ ਟਰੇਡ ਵਿਚ ਆਈ.ਟੀ.ਆਈ. ਜਾਂ 10ਵੀਂ ਪਾਸ) 3. ਕੋਰਸ ਬਾਰਬੈਂਡਿੰਗ ਅਤੇ ਸਟੀਲਫਿਕਸਿੰਗ (ਯੋਗਤਾ-ਫਿਟਰ / ਡਰਾਫਟਮੈਨ ਸਿਵਲ ਵਪਾਰ ਵਿਚ ਆਈ.ਟੀ.ਆਈ. ਜਾਂ 10ਵੀਂ ਪਾਸ) 4. ਕੋਰਸ-ਕੰਸਟਰਕਸ਼ਨ ਇਲੈਕਟ੍ਰੀਸ਼ੀਅਨ (ਯੋਗਤਾ-ਇਲੈਕਟਰੀਸ਼ੀਅਨ/ਵਾਇਰਮੈਨ ਵਪਾਰ ਵਿੱਚ ਆਈ.ਟੀ.ਆਈ.) 5. ਕੋਰਸ-ਸੋਲਰ ਪੀ.ਵੀ.ਟੈਕਨੀਸ਼ੀਅਨ (ਯੋਗਤਾ-ਇਲੈਕਟਰੀਸ਼ੀਅਨ/ਵਾਇਰਮੈਨ/ਇਲੈਕਟ੍ਰੋਨਿਕਸ ਵਪਾਰ ਵਿੱਚ ਆਈ.ਟੀ.ਆਈ.) 6. ਕੰਕਰੀਟ ਲੈਬ ਅਤੇ ਫੀਲਡ ਟੈਸਟਿੰਗ (ਸਿਵਲ ਇੰਜੀ. ਵਿੱਚ ਗ੍ਰੈਜੂਏਸ਼ਨ/ਡਿਪਲੋਮਾ) 7. ਪਲੰਬਰ (ਪਲੰਬਰ ਵਪਾਰ ਵਿੱਚ ਆਈ.ਟੀ.ਆਈ.) ਕੋਰਸਾਂ ਵਿੱਚ ਚਲਾਈ ਜਾਵੇਗੀ, ਜਿਸ ਵਿੱਚ ਹਰ ਮਹੀਨੇ ਲਗਭਗ 150-180 ਨੌਜਵਾਨਾਂ ਨੂੰ ਟਰੇਨਿੰਗ ਮੁੱਹਈਆ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋ ਘੱਟ 10ਵੀਂ ਪਾਸ ਨੌਜਵਾਨ ਟਰੇਨਿੰਗ ਪ੍ਰਾਪਤ ਕਰ ਸਕਦੇ ਹਨ। ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਨੌਕਰੀ ’ਤੇ ਵੀ ਲਗਵਾਇਆ ਜਾਵੇਗਾ।
ਚਾਹਵਾਨ ਉਮੀਦਵਾਰ https://www.intecc.com/sustainablity/skilling ਲਿੰਕ ’ਤੇ ਵਿਜ਼ਟ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਆਪਣੇ ਆਪ ਨੂੰ https://tinyurl.com/L-and-t-skill-Training ’ਤੇ ਰਜਿਸਟਰ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਦਫਤਰ ਦੂਜੀ ਮੰਜ਼ਿਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਨਾਲ ਸੰਪਰਕ ਕਰ ਸਕਦੇ ਹਨ।