ਕੈਪਟਨ ਸਰਕਾਰ ਦੇ ਇਸ਼ਾਰੇ ’ਤੇ ਪੰਜਾਬ ਪੁਲਿਸ ਨਹੀਂ ਕਰ ਰਹੀ ਸੰਭਾਵੀ ਦੋਸ਼ੀਆਂ ਉੱਤੇ ਕਾਰਵਾਈ : ਸੁਆਮੀ ਕਿ੍ਰਸ਼ਣਾ ਆਨੰਦ
ਚੰਡੀਗੜ, 6 ਅਪ੍ਰੈਲ ( )- ਗਊ ਸੇਵਾ ਮਿਸ਼ਨ ਦੇ ਕੌਮੀ ਪ੍ਰਧਾਨ ਸੁਆਮੀ ਕਿ੍ਰਸ਼ਣਾ ਆਨੰਦ ਦੀ ਅਗੁਵਾਈ ਵਿੱਚ ਇੱਕ ਵਫਦ ਨੇ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨੂੰ ਮਾਨਸਾ ਜਿਲੇ ਦੇ ਭਿੱਖੀ ਕਸਬੇ ਦੀ ਨਹਿਰ ਵਿੱਚ ਗਊਮਾਤਾ ਦੇ ਸ਼ਤ-ਵਿਸ਼ਤ ਅੰਗ ਮਿਲਣ ਦੇ ਉਪਰਾਂਤ ਪੰਜਾਬ ਪੁਲਿਸ ਦੇ ਢੀਲਮਈ ਰਵਈਏ ਨਾਲ ਜਾਣੂ ਕਰਵਾਇਆ।

ਉਨਾਂ ਗਵਰਨਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 16 ਮਾਰਚ ਨੂੰ ਮਾਨਸਾ ਜਿਲੇ ਦੇ ਭਿੱਖੀ ਕਸਬੇ ਦੀ ਨਹਿਰ ਵਿੱਚ ਗਊਮਾਤਾ ਦੇ ਸ਼ਤ-ਵਿਸ਼ਤ (ਕੱਟੇ) ਅੰਗ ਤੈਰਦੇ ਹੋਏ ਪਾਏ ਗਏ, ਗਊ ਸੇਵਕ ਸਮੀਰ ਛਾਬੜਾ ਨੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਮੌਕੇ ’ਤੇ ਬੁਲਾਇਆ, ਨਹਿਰ ਤੋਂ ਬਾਹਰ ਕੱਡ ਕੇ ਪੋਸਟਮਾਰਟਮ ਕਰਵਾਉਣ ਮੱਗਰੋਂ ਥਾਣਾ ਭਿੱਖੀ ਵਿੱਚ ਕਾਊ ਸਲਾਟਰ ਐਕਟ 1955 ਦੇ ਤਹਿਤ ਮਾਮਲਾ ਦਰਜ ਕਰਵਾਇਆ।
ਸੁਆਮੀ ਕਿ੍ਰਸ਼ਣਾ ਆਨੰਦ ਜੀ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ 16 ਮਾਰਚ ਤੋਂ ਲੈਕੇ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਕੋਈ ਵੀ ਪ੍ਰਭਾਵੀ ਕਾਰਵਾਈ ਨਹੀਂ ਕੀਤੀ ਗਈ। ਵਾਰ-ਵਾਰ ਪੁਲਿਸ ਪ੍ਰਸ਼ਾਸਨ ਅਤੇ ਜਿਲਾ ਪ੍ਰਸ਼ਾਸਨ ਦੋਵਾਂ ਨਾਲ ਗੱਲ ਹੋਈ, ਉਥੇ ਹੀ ਹੁਣ ਤੱਕ ਜਰੂਰੀ ਬਣਦੀ ਤਫਤੀਸ਼ ਵੀ ਨਹੀਂ ਕੀਤੀ ਗਈ ਅਤੇ ਇਸ ਮਾਮਲੇ ਦੇ 20 ਦਿਨ ਬਾਅਦ ਵੀ ਕੋਈ ਪੁਖਤਾ ਕਾਰਵਾਈ ਅਤੇ ਗਿਰਫਤਾਰੀ ਨਹੀਂ ਹੋਈ।
ਵਫ਼ਦ ਨੇ ਗਵਰਨਰ ਪੰਜਾਬ ਨੂੰ ਅਪੀਲ ਕੀਤੀ ਕਿ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਕਈ ਸੌ ਕਰੋੜ ਰੁੱਪਏ ਦਾ ਗਊਮਾਤਾ ਦੇ ਨਾਮ ’ਤੇ ਕਾਊ ਸੈਸ ਇਕੱਟਠਾ ਕਰ, ਗਊਮਾਤਾ ਦੀ ਸੇਵਾ ਵਿੱਚ ਲਗਾਉਣ ਦੀ ਬਜਾਏ ਖਾ ਗਈ ਹੈ, ਉਸ ਸਰਕਾਰ ਦੀ ਪੁਲਿਸ ਤੋਂ ਰੱਤੀ ਭਰ ਵੀ ਨਿਆਏ ਦੀ ਉੱਮੀਦ ਨਹੀਂ ਹੈ। ਮਾਨਸਾ ਅਤੇ ਉਸ ਦੇ ਆਸਪਾਸ ਦੇ ਜਿਲਿਆਂ ਵਿੱਚ ਇਹ ਆਮ ਰਾਏ ਬਣ ਰਹੀ ਹੈ ਕਿ ਇਹ ਨਹਿਰ ਜਿਸ ਸ਼ਹਿਰ ਤੋਂ ਆਉਂਦੀ ਹੈ, ਪੰਜਾਬ ਪੁਲਿਸ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ਼ਾਰੀਆਂ ’ਤੇ ਉੱਥੇ ਦੇ ਸੰਭਾਵੀ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ ਅਤੇ ਉਨਾਂ ਦੋਸ਼ੀਆਂ ਨੂੰ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਦੀ ਸ਼ਹਿ ਮਿਲੀ ਹੋਈ ਹੈ।ਸੁਆਮੀ ਜੀ ਦੀ ਅਗੁਵਾਈ ਵਿੱਚ ਗਊ ਪ੍ਰੇਮੀਆਂ ਦੇ ਵਫਦ ਨੇ ਮਾਣਯੋਗ ਰਾਜਪਾਲ ਨੂੰ ਅਪੀਲ ਕੀਤੀ ਕਿ ਗਊਮਾਤਾ ਨੂੰ ਨਿਆਏ ਦਵਾਉਣ ਲਈ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਪ੍ਰਤਿਨਿੱਧੀ ਮੰਡਲ ਵਿੱਚ ਮਹਾਰਾਜ ਕਿ੍ਰਸ਼ਣਾ ਆਨੰਦ ਜੀ ਦੇ ਨਾਲ ਸਨਾਤਨ ਧਰਮ ਸਭਾ ਜਿਲਾ ਮਾਨਸਾ ਦੇ ਸਾਬਕਾ ਪ੍ਰਧਾਨ ਸਮੀਰ ਛਾਬੜਾ, ਗਊਸੇਵਾ ਮਿਸ਼ਨ ਦੇ ਪ੍ਰਚਾਰਕ ਅਤੁੱਲ ਕਿ੍ਰਸ਼ਣ ਸ਼ਾਸਤਰੀ ਜੀ ਮਹਾਰਾਜ, ਗਊਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਚੁਘ, ਜਿਲਾ ਮਾਨਸਾ ਗਊਸੇਵਾ ਸੈਲ ਦੇ ਰਾਬਿਨ ਕੁਮਾਰ ਅਤੇ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਮੌਜੂਦ ਸਨ।

English






