ਰੂਪਨਗਰ, 25 ਨਵੰਬਰ:
ਐਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਵੋਟਰ ਸੂਚੀ ਦੀ ਵਿਸ਼ੇਸ ਸਰਸਰੀ ਸੁਧਾਈ ਦਾ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਲਈ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ ਵਿੱਚ “ਜਾਗਰੂਕ ਵੋਟਰ” ਥੀਮ ਹੇਠ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣ ਆਦੇਸ਼ ਦਿੱਤੇ ਸਨ ਇਸੇ ਮੁਹਿੰਮ ਅਧੀਨ ਹਲਕਾ (05) ਰੂਪਨਗਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸਵੀਪ ਕੰਪੀਟੀਸ਼ਨ ਕਰਵਾਏ ਗਏ ਜਿਸ ਵਿੱਚ ਰੰਗੋਲੀ ਕੰਪੀਟੀਸ਼ਨ, ਪੇਂਟਿੰਗ ਕੰਪੀਟੀਸ਼ਨ, ਵੱਖ-ਵੱਖ ਖੇਡਾਂ, ਵੋਟ ਬਣਾਉਣ, ਵੋਟ ਪਾਉਣ ਅਤੇ ਇਸ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵਲੋਂ ਵੱਧ-ਚੜ ਕੇ ਹਿਸਾ ਲਿਆ ਗਿਆ ਅਤੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।
ਸ. ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹੁਣ ਵੋਟਰ ਬਣਨ ਲਈ ਸਾਲ ਵਿੱਚ ਇੱਕ ਨਹੀ ਚਾਰ ਮੌਕੇ ਜਿਵੇਂ ਕਿ 01 ਜਨਵਰੀ 2023, 01 ਅਪ੍ਰੈਲ 2023, 01 ਜੁਲਾਈ 2023 ਅਤੇ 01 ਅਕਤੂਬਰ 2023 ਮਿਲਣਗੇ। ਕੋਈ ਵੀ ਨਾਬਾਲਗ ਜੋ 18 ਸਾਲ ਦਾ ਹੈ ਤਾਂ ਉਹ 09 ਨਵੰਬਰ 2022 ਨੂੰ ਫਾਰਮ ਨੰ: 6 ਭਰਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾ ਸਕਦੇ ਹੋ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮ www.nvsp.in ਜਾਂ ਵੋਟਰ ਹੈਲਪਲਾਈਨ ਐਂਪ ਉੱਤੇ ਵੀ ਭਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਸਬੰਧੀ ਟੋਲ ਫਰੀ ਨੰਬਰ 1950 ‘ਤੇ ਵੀ ਫ਼ੋਨ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਸਵੀਪ ਨੋਡਲ ਅਫਸਰ-ਕਮ-ਜਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ, ਪ੍ਰਿੰਸੀਪਲ ਸ.ਕੰ.ਸੀ.ਸੈ.ਸਕੂਲ ਸ਼੍ਰੀਮਤੀ ਸੰਦੀਪ ਕੌਰ, ਮਾਸਟਰ ਟ੍ਰੇਨਰ ਦਿਨੇਸ਼ ਸੋਣੀ, ਚੋਣ ਕਾਨੂੰਗੋ ਅਮਨਦੀਪ ਸਿੰਘ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਕਾਲਜਾ ਦੇ ਮੁੱਖੀ ਮੌਜੂਦ ਸਨ।

English




