ਕਿਸਾਨ ਆਪਣੀ ਜਿਨਸ ਵੇਚਣ ਲਈ ਅੰਗਮਪੁਰ ਅਨਾਜ ਮੰਡੀ ਲੈ ਕੇ ਆਉਣ-ਸੁਰਿੰਦਰਪਾਲ.
ਅਨਾਜ ਮੰਡੀਆਂ ਵਿੱਚ ਖਰੀਦ ਦਾ ਕਾਰਜ ਲਗਭਗ ਹੋਇਆ ਮੁਕੰਮਲ.
ਅਨੰਦਪੁਰ ਸਾਹਿਬ 10 ਮਈ,2021
ਮਾਰਕਿਟ ਕਮੇਟੀ ਸਰ੍ੀ ਅਨੰਦਪੁਰ ਸਾਹਿਬ ਦੇ ਸਕੱਤਰ ਸਰ੍ੀ ਸੁਰਿੰਦਰਪਾਲ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਅੰਗਮਪੁਰ ਅਨਾਜ ਮੰਡੀ ਨੂੰ ਪਰ੍ਿੰਸੀਪਲ ਯਾਰਡ ਬਣਾਇਆ ਗਿਆ ਹੈ. ਹੁਣ ਜਿਹੜੇ ਕਿਸਾਨ ਆਪਣੀ ਫਸਲ ਵੇਚਣ ਲਈ ਅੰਗਮਪੁਰ ਅਨਾਜ ਮੰਡੀ ਵਿੱਚ ਆਉਣਗੇ ਉਹਨਾਂ ਦੇ ਵੇਰਵੇ ਪੋਰਟਲ ਉਤੇ ਦਰਜ ਕੀਤੇ ਜਾਣਗੇ.
ਸਕੱਤਰ ਮਾਰਕਿਟ ਕਮੇਟੀ ਨੇ ਹੋਰ ਦੱਸਿਆ ਕਿ ਸਰ੍ੀ ਅਨੰਦਪੁਰ ਸਾਹਿਬ ਵਿੱਚ ਨੀਮ ਪਹਾੜੀ ਇਲਾਕਾ ਹੋਣ ਕਾਰਨ ਇਥੋ ਦੀਆਂ ਅਨਾਜ ਮੰਡੀਆਂ ਵਿੱਚ ਖਰੀਦ ਅੱਜ ਤੱਕ ਜਾਰੀ ਸੀ ਹੁਣ ਆਰਜੀ ਅਨਾਜ ਮੰਡੀਆਂ ਨੂੰ ਬੰਦ ਕਰ ਦਿੱਤਾ ਹੈ, ਲਿਫਟਿੰਗ ਦਾ ਕੰਮ ਲਗਾਤਾਰ ਜਾਰੀ ਹੈ. ਖਰੀਦ ਏਜੰਸੀਆਂ ਵਲੋਂ ਕਿਸਾਨਾਂ ਨੂੰ ਅਦਾਇਗੀ ਵੀ ਕੀਤੀ ਜਾ ਰਹੀ ਹੈ. ਕਿਸਾਨਾਂ ਦੇ ਜੇ ਫਾਰਮ ਪੋਰਟਲ ਉਤੇ ਅਪਲੋਡ ਕਰ ਦਿੱਤੇ ਹਨ ਜਿਹਨਾਂ ਨੂੰ ਉਹ ਆੜਹ੍ਤੀਆਂ ਤੋਂ ਪਰ੍ਾਪਤ ਕਰ ਸਕਦੇ ਹਨ. ਉਹਨਾਂ ਹੋਰ ਦੱਸਿਆ ਕਿ ਅੰਗਮਪੁਰ ਅਨਾਜ ਮੰਡੀ ਨੂੰ ਪਰ੍ਿੰਸੀਪਲ ਯਾਰਡ ਬਣਾਇਆ ਗਿਆ ਹੈ ਜਿਥੇ ਖਰੀਦ ਚੱਲਦੀ ਰਹੇਗੀ. ਉਹਨਾਂ ਕਿਹਾ ਕਿ ਅਨਾਜ ਮੰਡੀ ਵਿੱਚ ਸੈਪਲਿੰਗ ਟੈਸਟਿੰਗ ਅਤੇ ਵੈਕਸੀਨ ਟੀਕਾਕਰਨ ਦਾ ਵੀ ਪਰ੍ਬੰਧ ਕੀਤਾ ਹੈ ਇਸ ਤੋਂ ਇਲਾਵਾ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ. ਉਹਨਾਂ ਕਿਹਾ ਕਿ ਸਰਕਾਰ ਦੀਆਂ ਸਮੇਂ ਸਮੇਂ ਤੇ ਜਾਰੀ ਹਦਾਇਤਾ ਅਨੁਸਾਰ ਕਿਸਾਨਾਂ ਦੀ ਸਹੂਲਤ ਲਈ ਸਾਰੇ ਢੁਕਵੇਂ ਪਰ੍ਬੰਧ ਕੀਤੇ ਜਾ ਰਹੇ ਹਨ.
Home ਪੰਜਾਬ Anandpur Sahib ਕਿਸਾਨਾਂ ਦੀ ਸਹੂਲਤ ਲਈ ਅੰਗਮਪੁਰ ਅਨਾਜ ਮੰਡੀ ਨੂੰ ਪਰ੍ਿੰਸੀਪਲ ਯਾਰਡ ਬਣਾਇਆ-ਸਕੱਤਰ ਮਾਰਕਿਟ...

English






