ਰੋਬੋਟਿਕ ਸਰਜਰੀ ਪ੍ਰੋਸਟੇਟ ਕੈਂਸਰ ਮਰੀਜ਼ਾਂ ਦੇ ਲਈ ਵਰਦਾਨ ਦੀ ਤਰ੍ਹਾਂ : ਡਾ. ਰੋਹਿਤ ਡਡਵਾਲ
ਰੋਬੋਟ-ਸਹਾਇਤਾ ਪ੍ਰਾਪਤ ਸਰਜਰੀ ਘੱਟ ਤੋਂ ਘੱਟ ਖੂਨ ਵਗਣ, ਘੱਟ ਦਰਦ, ਘੱਟ ਜ਼ਖ਼ਮ, ਹਸਪਤਾਲ ਵਿਚ ਘੱਟ ਸਮਾਂ ਰਹਿਣ ਅਤੇ ਤੇਜ਼ੀ ਨਾਲ ਰਿਕਵਰੀ ਨੂੰ ਯਕੀਨੀ ਬਣਾਉਂਦੀ ਹੈ
ਅੰਮ੍ਰਿਤਸਰ, 15 ਜਨਵਰੀ 2024
ਅਮਰੀਕਾ ਵਿੱਚ ਰਹਿਣ ਵਾਲੇ ਇੱਕ 70 ਸਾਲਾ ਵਿਅਕਤੀ ਨੂੰ ਵਾਰ-ਵਾਰ ਪਿਸ਼ਾਬ ਕਰਨ ਵਿਚ ਦਰਦ, ਪਿਸ਼ਾਬ ਵਿੱਚ ਖੂਨ (ਹੀਮੇਟੂਰੀਆ) ਦੇ ਨਾਲ-ਨਾਲ ਪੇਡੂ ਵਿੱਚ ਤੇਜ਼ ਦਰਦ ਦਾ ਅਨੁਭਵ ਹੋ ਰਿਹਾ ਸੀ। ਉਸਦੀ ਡਾਕਟਰੀ ਜਾਂਚ ਤੋਂ ਉਹ ਪ੍ਰੋਸਟੇਟ ਕੈਂਸਰ ਅਤੇ ਖੱਬੇ ਗੁਰਦੇ ਦੇ ਟਿਊਮਰ ਤੋਂ ਪੀੜਿਤ ਪਾਇਆ ਗਿਆ। ਮਰੀਜ਼ ਨੇ ਅਮਰੀਕਾ ਅਤੇ ਭਾਰਤ ਦੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਸਾਰੇ ਵਿਕਲਪਾਂ ਦੀ ਪੜਚੋਲ ਕਰਨ ਤੋਂ ਬਾਅਦ ਅੰਤ ਵਿੱਚ ਉਸਨੇ ਫੋਰਟਿਸ ਹਸਪਤਾਲ ਮੋਹਾਲੀ ਦੇ ਯੂਰੋਲੋਜੀ ਵਿਭਾਗ, ਐਂਡਰੋਲੋਜੀ ਅਤੇ ਰੋਬੋਟਿਕ ਸਰਜਰੀ ਵਿਭਾਗ ਦੇ ਸਲਾਹਕਾਰ ਡਾ. ਰੋਹਿਤ ਡਧਵਾਲ ਨਾਲ ਸੰਪਰਕ ਕੀਤਾ।
ਡਾ. ਰੋਹਿਤ ਡਡਵਾਲ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਸਾਰੀਆਂ ਜਾਂਚਾਂ ਦੀ ਸਮੀਖਿਆ ਕਰਨ ਤੋਂ ਬਾਅਦ, ਮਰੀਜ਼ ਨੂੰ ਰੈਡੀਕਲ ਪ੍ਰੋਸਟੇਟੈਕਟੋਮੀ (ਪ੍ਰੋਸਟੇਟ ਗਲੈਂਡ ਨੂੰ ਪੂਰੀ ਤਰ੍ਹਾਂ ਹਟਾਉਣ) ਦੇ ਨਾਲ-ਨਾਲ ਰੋਬੋਟ ਦੀ ਸਹਾਇਤਾ ਨਾਲ ਰੈਡੀਕਲ ਨੇਫਰੇਕਟੋਮੀ (ਗੁਰਦੇ ਨੂੰ ਪੂਰੀ ਤਰ੍ਹਾਂ ਹਟਾਉਣ) ਦੀ ਯੋਜਨਾ ਬਣਾਈ ਗਈ ਸੀ। ਦੋਵੇਂ ਵੱਡੀਆਂ ਸਰਜਰੀਆਂ ਇੱਕੋ ਸਮੇਂ ਕਰਨ ਦੀ ਗੁੰਝਲਤਾ ਨੂੰ ਦੇਖਦੇ ਹੋਏ ਪ੍ਰੋਸਟੇਟ ਕੈਂਸਰ ਅਤੇ ਕਿਡਨੀ ਟਿਊਮਰ ਨੂੰ ਹਟਾਉਣ ਦੇ ਲਈ ਰੋਬੋਟ ਏਡੇਡ ਸਰਜਰੀ ਦਾ ਇਸਮੇਤਾਲ ਕੀਤਾ ਗਿਆ। ਉਨ੍ਹਾਂ ਮਾਮਲੇ ਦੇ ਚਰਚਾ ਕਰਦੇ ਹੋਏ ਦੱਸਿਆ ਕਿ ਪ੍ਰੋਸਟੇਟ ਕੈਂਸਰ ਅਤੇ ਕਿਡਨੀ ਟਿਊਮਰ ਦਾ ਇਕ ਸਾਰ ਮਿਲਣਾ ਖਤਰਨਾਕ ਸੀ, ਖਾਸਕਰ ਇਸ ਕੇਸ ਵਿਚ ਹੋਰਨ੍ਹਾਂ ਅੰਗਾਂ ਤੱਕ ਇਸ ਦਾ ਪ੍ਰਭਾਵ ਨਹੀਂ ਪਹੁੰਚਿਆ ਸੀ। ਮਰੀਜ਼ ਦੇ ਦੋਵੇਂ ਟਿਊਮਰ ਮੂਲ ਅੰਗ ਤੱਕ ਸੀਮਤ ਹੋਣ ਦੇ ਕਾਰਨ ਪੈਥੋਲੋਜੀ ਨੂੰ ਪੂਰੀ ਤਰ੍ਹਾਂ ਤੋਂ ਹਟਾਉਣ ਅਤੇ ਉਸ ਨੂੰ ਕੈਂਸਰ ਮੁਕਤ ਕਰਨ ਦਾ ਮੌਕਾ ਸੀ। ਇਸ ਕੇਸ ਵਿਚ ਓਪਨ ਜਾਂ ਲੈਪਰੋਸਕੋਪੀ ਸਰਜਰੀ ਕਰਨਾ ਚੁਣੌਤੀ ਭਰਿਆ ਸੀ, ਕਿਉਂਕਿ ਆਪ੍ਰੇਟਿਵ ਏਰੀਆ ਕਾਫੀ ਛੋਟਾ ਹੁੰਦਾ ਹੈ ਅਤੇ ਇਸ ਵਿਚ ਜਿਆਦਾ ਏਨੈਸਥੀਸਿਆ ਸਮੇਂ ਲੱਗਦਾ ਹੈ, ਜਿਸ ਵਿਚ ਵੱਧ ਖੂਨ ਦੀ ਬਰਬਾਦੀ ਅਤੇ ਵੱਧ ਮੁਸ਼ਕਲਾਂ ਹੁੰਦਿਆਂ ਹਨ। ਸਰਜਰੀ ਦੇ ਅੱਗਲੇ ਦਿਨ ਹੀ ਮਰੀਜ਼ ਚੱਲਣ ਯੋਗ ਹੋ ਗਿਆ ਸੀ ਅਤੇ ਜਾਂਚ ਕਰਨ ਤੋਂ ਬਾਅਦ ਮਰੀਜ਼ ਪੂਰੀ ਹੁਣ ਸਿਹਤਮੰਦ ਜੀਵਨ ਜੀ ਰਿਹਾ ਹੈ। ਅਜਿਹੇ ਜਟਿਲ ਮਾਮਲੇ ਰੋਬੋਟ ਸਰਜਰੀ ਨੂੰ ਗੋਲਡ ਸਟੈਂਡਰਡ ਟ੍ਰੀਟਮੈਂਟ ਮੰਨਿਆ ਜਾਂਦਾ ਹੈ।
ਡਾ. ਰੋਹਿਤ ਡਡਵਾਲ ਨੇ ਦੱਸਿਆ ਕਿ ਹੱਥਾਂ ਦੀ ਬਜਾਏ ਰੋਬੋਟਿਕ ਸਰਜਰੀ ਮਰੀਜ਼ ਦੇ ਲਈ ਘੱਟ ਤਕਲੀਫ ਅਤੇ ਜਿਆਦਾ ਲਾਭਦਾਇਕ ਸਾਬਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਅਪਰੇਸ਼ਨ ਦੌਰਾਨ ਸਰੀਰ ਦੇ ਜਿਨ੍ਹਾਂ ਅੰਗਾਂ ਤੱਕ ਪਹੁੰਚਣਾ ਔਖਾ ਹੁੰਦਾ ਸੀ, ਉਨ੍ਹਾਂ ਤੱਕ ਹੁਣ ਰੋਬੋਟ ਦੀ ਮਦਦ ਨਾਲ ਪਹੁੰਚਿਆ ਜਾ ਸਕਦਾ ਹੈ ਜੋ 360 ਡਿਗਰੀ ਘੁੰਮ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਨੂੰ ਜੜੋਂ ਖਤਮ ਕਰਨ ਦੇ ਲਈ ਰੋਬੋਟਿਕ ਸਰਜਰੀ ਕੈਂਸਰ ਦੇ ਮਰੀਜ਼ਾਂ ਦੇ ਲਈ ਇਕ ਵਰਦਾਨ ਦੀ ਤਰ੍ਹਾਂ ਹੈ। ਉਨ੍ਹਾਂ ਦੱਸਿਆ ਕਿ ਰੋਬੋਟ ਦੀ ਮਦਦ ਨਾਲ ਸਰੀਰ ਵਿੱਚ ਲਗਾਏ ਗਏ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਏਰੀਆ ਦਾ 3ਡੀ ਦ੍ਰਿਸ਼ ਦੇਖ ਕੇ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਡਾ. ਰੋਹਿਤ ਡਡਵਾਲ ਨੇ ਦੱਸਿਆ ਕਿ ਡਾਕਟਰੀ ਇਲਾਜ ਵਿਚ ਆਈ ਨਵੀਂ ਤਕਨੀਕੀ ਕ੍ਰਾਂਤੀ ਅਤੇ ਸਿਹਤ ਸੁਵਿਧਾਵਾਂ ਨਾਲ ਭਾਰਤ ਹੁਣ ਵਿਦੇਸ਼ਾਂ ਦੇ ਮੁਕਾਬਲੇ ਗੰਭੀਰ ਤੋਂ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਬਚਾਉਣ ਦੇ ਸਮਰਥ ਹੈ, ਉਥੇ ਹੀ ਰੋਬੋਟਿਕ ਸਰਜਰੀ ਕਿਡਨੀ ਅਤੇ ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ ਦੇ ਲਈ ਵਰਦਾਨ ਦੀ ਤਰ੍ਹਾਂ ਸਾਬਿਤ ਹੋ ਰਹੀ ਹੈ।
ਇਸ ਮੌਕੇ ਫੋਰਟਿਸ ਹਸਪਤਾਲ ਦੇ ਕਾਰਜਕਾਰੀ ਮੀਤ ਪ੍ਰਧਾਨ ਆਸ਼ੀਸ ਭਾਟਿਆ ਨੇ ਦੱਸਿਆ ਕਿ ਅਮਰੀਕਾ ਦੇ ਵਿਅਕਤੀ ਦਾ ਫੋਰਟਿਸ ਵਿਚ ਸਫਲ ਇਲਾਜ ਹੋਣਾ ਦੇਸ਼ ਦੇ ਲਈ ਗਰਵ ਦੀ ਗੱਲ ਹੈ ਅਤੇ ਇਹ ਪੁਸ਼ਟੀ ਕਰਦਾ ਹੈ ਕਿ ਭਾਰਤ ਹੁਣ ਹੇਲਥਕੇਅਰ ਮੁਹਾਰਤ ਅਤੇ ਤਕਨੀਕੀ ਕ੍ਰਾਂਤੀ ਵਿਚ ਦੁਨਿਆ ਦੇ ਬਰਾਬਰ ਹੈ।

English






