ਫਾਜ਼ਿਲਕਾ ਵਿੱਚ ਯੋਗਾ ਬਦਲ ਰਿਹਾ ਹੈ ਜ਼ਿੰਦਗੀਆਂ, ਮੁੱਖ ਮੰਤਰੀ ‘ਯੋਗਸ਼ਾਲਾ’ ਮੁਹਿੰਮ ਲੋਕਾਂ ਦੀ ਪਸੰਦ ਬਣ ਗਈ

ਫਾਜ਼ਿਲਕਾ, 6 ਮਈ 2025

ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ, ਸਰੀਰਕ ਅਤੇ ਮਾਨਸਿਕ ਸਿਹਤ ਬਣਾਈ ਰੱਖਣਾ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਅਜਿਹੀਆਂ ਚੁਣੋਤੀਆਂ ਨਾਲ ਨਿਪਟਣ ਲਈ ਪੰਜਾਬ ਸਰਕਾਰ ਦੁਆਰਾ ‘ਸੀ.ਐਮ. ਯੋਗਸ਼ਾਲਾ ਅਭਿਆਨ’ ਸ਼ੁਰੂ ਕੀਤਾ ਗਿਆ। ‘ਯੋਗਸ਼ਾਲਾ’ ਮੁਹਿੰਮ ਨੇ ਫਾਜ਼ਿਲਕਾ ਦੇ ਵਸਨੀਕਾਂ ਨੂੰ ਰਾਹਤ ਦਿੱਤੀ ਹੈ। ਯੋਗ ਦੀ ਇਸ ਪਹਿਲ ਨਾਲ ਨਾ ਸਿਰਫ਼ ਸਰੀਰ ਅਤੇ ਮਨ ਦੀ ਸੁੰਦਰਤਾ ਵਧ ਰਹੀ ਹੈ, ਸਗੋਂ ਲੋਕ ਮਾਨਸਿਕ ਤਣਾਅ ਤੋਂ ਵੀ ਮੁਕਤ ਹੋ ਰਹੇ ਹਨ।

ਫਾਜ਼ਿਲਕਾ ਸ਼ਹਿਰ ਦੀ ਮੋਂਗਾ ਗਲੀ ਦੇ ਵਸਨੀਕ ਸੀਮਾ ਮੋਂਗਾ, ਦੀਪਤੀ ਮੋਂਗਾ, ਪੂਜਾ ਮੋਂਗਾ, ਵੰਦਨਾ ਸ਼ਰਮਾ, ਨੀਰੂ ਸੁਧਾ, ਪ੍ਰਿਆ ਮੱਕੜ ਅਤੇ ਬਿੰਦੂ ਆਦਿ ਲਾਭਪਾਤਰੀਆਂ ਨੇ ਦੱਸਿਆ ਕਿ ਯੋਗਾ ਨਾਲ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਉਪਰਾਲਾ ਸਮਾਜ ਵਿੱਚ ਸਿਹਤ ਜਾਗਰੂਕਤਾ ਦੇ ਨਾਲ-ਨਾਲ ਆਪਸੀ ਸਦਭਾਵਨਾ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਯੋਗਾ ਨਾ ਸਿਰਫ਼ ਅੰਦਰੂਨੀ ਅਤੇ ਬਾਹਰੀ ਸੁੰਦਰਤਾ ਨੂੰ ਵਧਾਉਂਦਾ ਹੈ, ਸਗੋਂ ਇਹ ਸਰੀਰ ਦੀ ਜੀਵਨਸ਼ਕਤੀ, ਮਾਸਪੇਸ਼ੀਆਂ ਅਤੇ ਅੰਦਰੂਨੀ ਅੰਗਾਂ ਦੇ ਕੰਮਕਾਜ ਨੂੰ ਵੀ ਵਧਾਉਂਦਾ ਹੈ। ਸੂਰਜ ਨਮਸਕਾਰ, ਪ੍ਰਾਣਾਯਾਮ, ਕਪਾਲਭਾਤੀ ਆਦਿ ਵਰਗੇ ਨਿਯਮਤ ਯੋਗਾ ਅਭਿਆਸ ਕਰਨ ਨਾਲ, ਇੱਕ ਵਿਅਕਤੀ ਆਪਣੀ ਜਵਾਨੀ ਅਤੇ ਆਕਰਸ਼ਕਤਾ ਨੂੰ ਜੀਵਨ ਭਰ ਬਣਾਈ ਰੱਖ ਸਕਦਾ ਹੈ।

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਸੀ.ਐਮ.”ਯੋਗਸ਼ਾਲਾ’ ਸਕੀਮ ਸੇਵਾ ਪੂਰੀ ਤਰ੍ਹਾਂ ਮੁਫ਼ਤ ਹੈ। ਇਸਦਾ ਉਦੇਸ਼ ਯੋਗਾ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਕਰਨਾ ਅਤੇ ਇਸਨੂੰ ਆਮ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਹੈ।

ਜੇਕਰ ਕੋਈ ਵਿਅਕਤੀ ਆਪਣੇ ਇਲਾਕੇ ਵਿੱਚ ਯੋਗਾ ਕਲਾਸਾਂ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਸਰਕਾਰੀ ਹੈਲਪਲਾਈਨ 76694-00500 ‘ਤੇ ਸੰਪਰਕ ਕਰ ਸਕਦਾ ਹੈ। ਇਸ ਸਹੂਲਤ ਦਾ ਲਾਭ ਸਿਰਫ਼ 25 ਲੋਕਾਂ ਦਾ ਸਮੂਹ ਬਣਾ ਕੇ ਲਿਆ ਜਾ ਸਕਦਾ ਹੈ।
ਯੋਗ ਰਾਹੀਂ ਸਿਹਤਮੰਦ ਅਤੇ ਸੰਤੁਲਿਤ ਜੀਵਨ ਵੱਲ ਚੁੱਕਿਆ ਗਿਆ ਇਹ ਕਦਮ ਪੰਜਾਬ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ।