ਆਈਸੋਲੇਸ਼ਨ ਵਾਰਡ ਵਿੱਚ ਦਾਖਲ ਅੱਜ ਦੋ ਹੋਰ ਮਰੀਜ਼ਾਂ ਨੂੰ ਕਰੋਨਾ ਮੁਕਤ ਹੋਣ ਉਪਰੰਤ ਕੀਤਾ ਗਿਆ ਡਿਸਚਾਰਜ-ਡਿਪਟੀ ਕਮਿਸ਼ਨਰ

ਹੁਣ ਤੱਕ 963 ਕਰੋਨਾ ਪਾਜ਼ੇਟਿਵ ਮਰੀਜ਼ ਕਰੋਨਾ ਮੁਕਤ ਹੋਣ ਉਪਰੰਤ ਹੋ ਚੁੱਕੇ ਹਨ ਸਿਹਤਯਾਬ
ਜ਼ਿਲ੍ਹੇ ਵਿਚ ਆਰ. ਟੀ. ਪੀ. ਸੀ. ਆਰ. ਤੇ ਰੈਪਿਡ ਐਟੀਜਨ ਟੈਸਟਾਂ ਦੁਆਰਾ 36562 ਵਿਅਕਤੀਆਂ ਵੱਲੋਂ ਕਰਵਾਈ ਗਈ ਜਾਂਚ
ਕੁੱਲ ਨਮੂਨਿਆਂ ਵਿੱਚੋਂ 34862 ਵਿਅਕਤੀਆਂ ਦੀ ਰਿਪੋਰਟ ਆਈ ਨੈਗਟਿਵ
ਤਰਨ ਤਾਰਨ, 19 ਸਤੰਬਰ :
ਸਿਵਲ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਅੱਜ ਦੋ ਹੋਰ ਮਰੀਜ਼ਾਂ ਨੂੰ ਕਰੋਨਾ ਮੁਕਤ ਹੋਣ ਉਪਰੰਤ ਡਿਸਚਾਰਜ ਕੀਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਿਤ 963 ਕਰੋਨਾ ਪਾਜ਼ੇਟਿਵ ਮਰੀਜ਼ ਕਰੋਨਾ ਮੁਕਤ ਹੋਣ ਉਪਰੰਤ ਸਿਹਤਯਾਬ ਹੋ ਚੁੱਕੇ ਹਨ।
ਉਹਨਾਂ ਦੱਸਿਆ ਕਿ ਹੁਣ ਜ਼ਿਲਾ ਤਰਨ ਤਾਰਨ ਵਿਚ ਆਰ. ਟੀ. ਪੀ. ਸੀ. ਆਰ. ਤੇ ਰੈਪਿਡ ਐਂਟੀਜਨ ਟੈਸਟਾਂ ਦੁਆਰਾ 36532 ਵਿਅਕਤੀਆਂ ਵਲੋਂ ਆਪਣੀ ਕਰਵਾਈ ਗਈ ਹੈ, ਜਿੰਨਾਂ ’ਚੋਂ 1368 ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ ਹਨ ਤੇ 34862 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ ।
ਜ਼ਿਲਾ ਤਰਨ ਤਾਰਨ ’ਚ ਵੱਖ-ਵੱਖ ਹਸਪਤਾਲਾਂ ’ਚ ਅੱਜ ਕੀਤੇ ਗਏ ਰੈਪਿਡ ਟੈਸਟਾਂ ਦੀਆਂ ਰਿਪੋਰਟਾਂ ਦੌਰਾਨ 21 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ।ਉਨਾਂ ਦੱਸਿਆ ਤਰਨ ਤਾਰਨ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ’ਚ 294 ਵਿਅਕਤੀਆਂ ਦੇ ਰੈਪਿਡ ਟੈਸਟ ਕੀਤੇ ਗਏ, ਜਿੰਨਾਂ ’ਚੋਂ 273 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 21 ਵਿਅਕਤੀ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਹਨ । ਇਸ ਤੋਂ ਇਲਾਵਾ ਜਾਂਚ ਲਈ ਮੈਡੀਕਲ ਲੈਬ ਅੰਮ੍ਰਿਤਸਰ ਨੂੰ ਭੇਜੇ ਗਏ 364 ਨਮੂਨਿਆਂ ਦੀ ਰਿਪੋਰਟ ਵਿੱਚੋਂ 28 ਸੈਂਪਲ ਪਾਜ਼ੇਟਿਵ ਪਾਏ ਗਏ ਹਨ ਅਤੇ 336 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।ਅਜੇ 569 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਦੱਸਿਆ ਕਿ ਅੱਜ 582 ਵਿਅਕਤੀਆਂ ਨੇ ਜ਼ਿਲੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੀ ਜਾਂਚ ਲਈ ਆਪਣੇ ਸੈਂਪਲ ਦਿੱਤੇ ਗਏ ਹਨ ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਸਮੇਂ ਤਰਨ ਤਾਰਨ ਦੀ ਆਈਸੋਲੇਸ਼ਨ ਵਾਰਡ ’ਚ 07 ਵਿਅਕਤੀ ਆਪਣਾ ਇਲਾਜ ਕਰਵਾ ਰਹੇ ਹਨ।ਇਸ ਤੋਂ ਇਲਾਵਾ 277 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। 06 ਵਿਅਕਤੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ। 24 ਵਿਅਕਤੀ ਹੋਰਨਾਂ ਜ਼ਿਲਿਆਂ ’ਚ ਦਾਖਲ ਹਨ। ਇਸ ਸਮੇਂ ਜ਼ਿਲ੍ਹੇ ਵਿੱਚ ਕੋਵਿਡ-19 ਦੇ ਕੁੱਲ 357 ਐਕਟਿਵ ਕੇਸ ਹਨ ।