ਆਈ ਟੀ ਆਈ ਇੰਸਟਰੱਕਟਰ ਯੂਨੀਅਨ ਅਤੇ ਪ ਸ ਸ ਫ (ਵਿਗਾਨਿਕ) ਦੇ ਨੁਮਾੰਦਿਆਂ ਵਲੋਂ ਪ੍ਰਿੰਸੀਪਲ ਨਾਲ ਦਫ਼ਤਰ ਵਿਖੇ ਧਰਨੇ ਸਬੰਧੀ ਮਿਲੇ

ਆਈ ਟੀ ਆਈ ਇੰਸਟਰੱਕਟਰ ਯੂਨੀਅਨ ਅਤੇ ਪ ਸ ਸ ਫ (ਵਿਗਾਨਿਕ) ਦੇ ਨੁਮਾੰਦਿਆਂ ਵਲੋਂ ਪ੍ਰਿੰਸੀਪਲ ਨਾਲ ਦਫ਼ਤਰ ਵਿਖੇ ਧਰਨੇ ਸਬੰਧੀ ਮਿਲੇ
ਫਾਜ਼ਿਲਕਾ 6 ਸਤੰਬਰ:

ਆਈ ਟੀ ਆਈ ਇੰਸਟਰੱਕਟਰ ਯੂਨੀਅਨ ਅਤੇ ਪ ਸ ਸ ਫ (ਵਿਗਾਨਿਕ) ਦੇ ਨੁਮਾੰਦਿਆਂ ਵਲੋਂ ਪ੍ਰਿੰਸੀਪਲ ਨਾਲ ਦਫ਼ਤਰ ਵਿਖੇ ਧਰਨੇ ਸਬੰਧੀ ਮਿਲੇ। ਮੀਟਿੰਗ ਦੋਰਾਨ ਪ੍ਰਿੰਸੀਪਲ ਹਰਦੀਪ ਕੁਮਾਰ ਅਤੇ ਯੂਨੀਅਨਾਂ ਦੇ ਵਫਦ ਨਾਲ ਕਾਫੀ ਦੇਰ ਵਿਚਾਰ ਚਰਚਾ ਕੀਤੀ ਗਈ। ਸਿੱਟਾ ਇਹ ਸੀ ਕਿ ਹਰਦੀਪ ਕੁਮਾਰ ਨੂੰ ਸਮਾਂ- ਬਧ ਕਰਦੇ ਹੋਏ ਕੁਝ ਦਿਨ ਹੋਰ ਦੇਣ ਦੀ ਸਹਿਮਤੀ ਯੂਨੀਅਨਾਂ ਵਲੋ ਦਿੱਤੀ ਗਈ। ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਵਲੋਂ ਸੰਸਥਾ ਮੁਖੀ ਨੂੰ ਜਿਨ੍ਹਾਂ ਆਈ ਟੀ ਆਈਜ਼ ਵਿਚ ਸਾਲਾਨਾ ਤਰੱਕੀਆਂ ਲਾਗੂ ਹਨ, ਦਾ ਹਵਾਲਾ ਦਿੰਦੇ ਹੋਏ ਪੋਜਟਿਵ ਹੋਣ ਦਾ ਤਰਕ ਦਿੱਤਾ ਗਿਆ।

ਆਈ ਟੀ ਆਈ ਇੰਸ: ਯੂਨੀਅਨ ਦੇ ਮੈਂਬਰ ਗੁਰਜੰਟ ਸਿੰਘ ਵਲੋ ਵਿਭਾਗ ਦੇ 53488/2020 ਮਿਤੀ 23-7-20 ਦੇ ਪੱਤਰ ਦਾ ਹਵਾਲਾ ਦਿੰਦੇ ਕਿਹਾ ਗਿਆ ਕਿ ਇਹ ਪੱਤਰ 512 ਮਿਤੀ 18-6-19 ਦੇ ਪੱਤਰ ਨੂੰ ਸੁਪਰਸੀਡ ਕਰਦੇ ਹੈ ਅਤੇ ਇਸ ਨਾਲ ਸਾਲਾਨਾ ਤਰੱਕੀਆਂ ਦੀਆਂ ਪਾਵਰਾਂ ਅਤੇ ਫੈਸਲਾ ਲੈਣਾ ਹੁਣ ਸੰਸਥਾ ਮੁੱਖੀ/  ਦੇ ਅਧਿਕਾਰ ਖੇਤਰ ਵਿੱਚ ਹੈ। ਇਸ ਲਈ ਮੁੱਖ ਦਫ਼ਤਰ ਤੋਂ ਕਿਸੇ ਪ੍ਰਕਾਰ ਦੇ ਗਾਈਡਲਾਈਨਜ਼/ਦਿਸ਼ਾ ਨਿਰਦੇਸ਼/ਪ੍ਰਵਾਨਗੀ ਲੈਣਾ ਵਾਜਿਬ ਨਹੀਂ ਜਾਪਦਾ।

ਪਸਸਫ ਦੇ ਤਹਿਸੀਲ ਪ੍ਰਧਾਨ ਸ਼੍ਰੀ ਮਦਨ ਲਾਲ ਵਲੋ ਮੀਟਿੰਗ ਦੌਰਾਨ ਸੰਸਥਾ ਵਿਚ ਮਜੂਦ ਸੀਨੀਅਰ ਸਹਾਇਕ ਦੀ ਸਾਲਾਨਾ ਤਰਕੀ ਸਾਲ 2020,2021 ‘ਚ ਲਗਾਉਣ ਸਬੰਧੀ ਹੁਕਮਾਂ ਅਤੇ ਸਾਲ 2022 ਵਿਚ ਰੋਕਣ ਸੰਬੰਧੀ ਹੁਕਮ ਬਾਰੇ ਪ੍ਰਸ਼ਨ ਕੀਤਾ ਤਾਂ ਹਰਦੀਪ ਜੀ ਕੋਲ ਕੋਈ ਸਪਸ਼ਟ ਜਵਾਬ ਨਹੀਂ ਸੀ ਕਿ ਇਹਨਾਂ ਦੀ ਸਾਲਾਨਾ ਤਰੱਕੀ ਕਿਉਂ ਰੋਕੀ ਗਈ ਹੈ।
ਪਸਸਫ ਦੇ ਜ਼ਿਲ੍ਹਾ ਪ੍ਰਧਾਨ ਸ. ਮੇਜਰ ਸਿੰਘ ਅਤੇ ਜਿਲ੍ਹਾ ਸਰਪ੍ਰਸਤ ਸ. ਹਰਭਜਨ ਸਿੰਘ ਖੁੰਗਰ ਵਲੋ ਸਿਫਾਰਸ਼ਾਂ ਦੇ ਕੇਸ ਵਿੱਚ ਨੁਕਤੇ ਜੋੜਨ ਲਈ ਕਿਹਾ ਗਿਆ ਕਿ ਜੋ ਸਮਾਂ ਆਪ ਜੀ ਨੂੰ ਹੋਰ ਦਿੱਤਾ ਗਿਆ ਹੈ, ਅਗਰ ਉਸ ਸਮੇਂ ਵਿੱਚ ਇਕੋ ਹੀ ਵਿਭਾਗ ਸਿਵਿਲ ਸਰਵਿਸ ਨਿਯਮਾਂ ਨੂੰ ਅੱਖੋ ਪਰੋਖੇ ਕਰਦੇ ਹੋਏ  ਹੁੰਦੇ ਵਿਤਕਰੇ ,ਬੇ ਨਿਯਮਿਆ ਅਤੇ ਰੋਕੀਆਂ ਤਰੱਕੀਆਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਨਾਲ ਹੋ ਰਹੇ ਧੱਕੇ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਾ ਕਰਦੇ ਹੋਏ ਸੰਘਰਸ਼ ਹੋਰ ਤਿੱਖਾ ਕਰਦੇ ਹੋਏ  ਪਸਸਫ(ਵਿ.) ਅਤੇ ਆਈ.ਟੀ.ਆਈ. ਇੰਸਟਰੱਕਟਰ ਯੂਨੀਅਨ (ਪੰਜਾਬ) ਮਿਲ ਕੇ ਪੂਰੇ ਸਟੇਟ ਦੇ ਪ੍ਰਿੰਸੀਪਲ ਖਿਲਾਫ਼ ਧਰਨਾ ਦੇਣ ਦਾ ਐਲਾਨ ਕਰੇਗੀ। ਅਤੇ ਉਸ ਤੋਂ ਅਗਲੇ ਐਕਸ਼ਨ ਵਿਚ ਧਰਨਾ ਪ੍ਰਸ਼ਾਸ਼ਨਕ ਅਧਿਕਾਰੀਆਂ ਖਿਲਾਫ਼ ਮੁੱਖ ਦਫ਼ਤਰ ਦਿੱਤਾ ਜਾਵੇਗਾ।