ਆਰਸੇਟੀ ਨੇ ਪਿੰਡ ਖੁੱਡੀ ਕਲਾਂ ’ਚ ਪੌਦੇ ਲਾਏ

ਹੰਡਿਆਇਆ/ਬਰਨਾਲਾ, 1 ਜੁਲਾਈ 2021
ਐਸ.ਬੀ.ਆਈ ਆਰਸੇਟੀ ਬਰਨਾਲਾ ਵੱਲੋਂ ਪਿੰਡ ਖੁੱਡੀ ਕਲਾਂ ਵਿਖੇ ਭਾਰਤ ਸਰਕਾਰ ਦੁਆਰਾ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਦੀ ਨਵੀਂ ਇਮਾਰਤ ਉਸਾਰੀ ਗਈ, ਜਿਸ ਵਿੱਚ ਜ਼ਿਲਾ ਬਰਨਾਲਾ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਮੁਫਤ ਹੁਨਰ ਕੋਰਸ ਕਰਵਾਏ ਜਾਂਦੇ ਹਨ।
ਇਸ ਮੌਕੇ ਆਰਸੇਟੀ ਡਾਇਰੈਕਟਰ ਧਰਮਪਾਲ ਬਾਂਸਲ ਅਤੇ ਸਮੂਹ ਆਰਸੇਟੀ ਸਟਾਫ਼ ਵੱਲੋਂ ਐਸ.ਬੀ.ਆਈ ਦੇ 66ਵੇਂ ਸਥਾਪਨਾ ਦਿਵਸ ਮੌਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਫ਼ਲਦਾਰ, ਛਾਂਦਾਰ ਅਤੇ ਫ਼ੁੱਲਦਾਰ ਪੌਦੇ ਲਾਏ ਗਏ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ। ਡਾਇਰੈਕਟਰ ਆਰਸੇਟੀ ਨੇ ਕਿਹਾ ਕਿ ਸਮੂਹ ਸਟਾਫ਼ ਵੱਲੋਂ ਹਰ ਸਾਲ ਪੌਦੇ ਲਗਾ ਕੇ ਰੁੱਖ ਲਗਾਓ’ ਦਿਵਸ ਮਨਾਇਆ ਜਾਂਦਾ ਹੈ।