ਰੂਪਨਗਰ, 18 ਅਕਤੂਬਰ:
ਸਿਵਲ ਹਸਪਤਾਲ ਰੂਪਨਗਰ ਦੇ ਡੀਐਡਿਕਸ਼ਨ ਅਤੇ ਓਟ ਕਲੀਨਿਕ ਦੀ ਕੌਂਸਲਰ ਜਸਜੀਤ ਕੌਰ, ਪ੍ਰਭਜੋਤ ਕੌਰ ਨੇ ਐਨ.ਸੀ. ਸੀ ਦੇ ਬੱਚਿਆਂ ਨੂੰ ਮਾਨਸਿਕ, ਸਰੀਰਕ ਸਿਹਤ ਅਤੇ ਕਿਸ਼ੋਰ ਅਵਸਥਾ ਸਬੰਧੀ ਜਾਗਰੂਕ ਕੀਤਾ।
ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਭਾਵਨਾਤਮਕ ਤੰਦਰੁਸਤੀ ਉਨੀ ਹੀ ਮਹੱਤਵਪੂਰਨ ਹੈ ਜਿੰਨੀ ਉਨ੍ਹਾਂ ਦੀ ਸਰੀਰਕ ਸਿਹਤ। ਚੰਗੀ ਮਾਨਸਿਕ ਸਿਹਤ ਉਹਨਾਂ ਦੀ ਜ਼ਿੰਦਗੀ ਵਿੱਚ ਲਚਕੀਲਾਪਣ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ। ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਵਾਲੇ ਬੱਚੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸਿਹਤਮੰਦ ਹੋ ਜਾਂਦੇ ਹਨ ਅਤੇ ਵਧੀਆ ਸਮਾਜ ਦੀ ਸਿਰਜਣਾ ਕਰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਕਿਸ਼ੋਰ ਅਵਸਥਾ 10 ਤੋਂ 19 ਸਾਲ ਬਾਲ ਅਵਸਥਾ ਤੇ ਬਾਲਪਣ ਦੇ ਵਿਚਕਾਰ ਬਹੁਤ ਹੀ ਨਾਜ਼ੁਕ ਅਵਸਥਾ ਹੈ l ਇਸ ਅਵਸਥਾ ਵਿੱਚ ਸਰੀਰਕ ਮਨੋਵਿਗਿਆਨਕ ਅਤੇ ਵਿਵਹਾਰ ਸੰਬੰਧੀ ਬਦਲਾਵ ਤੇਜ਼ੀ ਨਾਲ ਆਉਂਦੇ ਹਨ। ਇਹ ਅਵਸਥਾ ਸਿੱਖਣ ਅਤੇ ਆਪਣੇ ਨਜ਼ਰੀਏ ਤੇ ਵਿਵਹਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਹੀ ਰੂਪ ਦੇਣ ਦਾ ਹੈ। ਇਹ ਅਵਸਥਾ ਵਿੱਚ ਅਗਰ ਕਿਸ਼ੋਰ ਕਿਸ਼ੋਰੀਆ ਨੂੰ ਸਹੀ ਸਮੇਂ ਗਿਆਨ ਨਾ ਦਿੱਤਾ ਜਾਵੇ ਤਾਂ ਉਹ ਭਟਕ ਜਾਂਦੇ ਹਨ ਜਿਸ ਕਾਰਨ ਕਈ ਸਮੱਸਿਆ ਉਤਪੰਨ ਹੋ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਮਾਨਸਿਕ ਸਮਾਜਿਕ ਤੇ ਭਾਵਨਾਤਮਕ ਬਦਲਾਅ ਵੀ ਇਸ ਅਵਸਥਾ ਵਿੱਚ ਆਉਂਦਾ ਹੈ। ਕਿਸ਼ੋਰ ਅਵਸਥਾ ਵਿੱਚ ਸਿਹਤ ਸਿੱਖਿਆ ਦੇ ਗਿਆਨ ਦੀ ਬਹੁਤ ਜ਼ਰੂਰਤ ਹੈ ਗਿਆਨ ਦੀ ਕਮੀ ਕਾਰਨ ਕਈ ਸਮੱਸਿਆ ਉਤਪੰਨ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਸਾਹਮਣਾ ਕਿਸ਼ੋਰ ਕਿਸ਼ੋਰੀਆਂ ਨੂੰ ਕਰਨਾ ਪੈਂਦਾ ਹੈ।
ਉਹਨਾਂ ਨੇ ਕਿਹਾ ਕਿ ਮਾਨਸਿਕ ਰੋਗਾਂ ਨੂੰ ਸਾਡਾ ਸਮਾਜ ਵਿਤਕਰੇ ਤੇ ਅਪਰਾਧ ਦੀ ਤਰ੍ਹਾਂ ਦੇਖਦਾ ਹੈ, ਜੋ ਦਰਅਸਲ ਕਿਸੇ ਹੋਰ ਸਰੀਰਕ ਬਿਮਾਰੀ ਵਾਂਗ ਹੀ ਇਕ ਬਿਮਾਰੀ ਹੈ ਜੋ ਸਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦਾ ਹੋਰਨਾਂ ਬਿਮਾਰੀਆਂ ਵਾਂਗ ਇਲਾਜ ਉਪਲਬੱਧ ਹੈ। ਮਾਨਿਸਕ ਰੋਗ ਸਾਡੇ ਮਨ, ਸੋਚ ਤੇ ਵਿਹਾਰ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਤੰਦਰੁਸਤ ਜੀਵਨ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ, ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬ ਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ। ਕਸ਼ਰਤ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆ ਤੋਂ ਬਚ ਸਕਦੇ ਹਾਂ। ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਜੰਕ ਫੂਡ, ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

English






