ਔਰਤਾਂ ਦੇ ਅਧਿਕਾਰਾ ਪ੍ਰਤੀ ਜਾਗਰੁਕ ਕਰਨ ਲਈ ਸਖੀ ਵਨ ਸਟਾਪ ਸੈਂਟਰ ਤਰਨ ਤਾਰਨ ਵੱਲੋ ਲਗਾਏ ਗਏ ਜਾਗਰੂਕਤਾ ਕੈਂਪ 

ਤਰਨ ਤਾਰਨ, 16 ਦਸੰਬਰ :
ਸਖੀ ਵਨ ਸਟਾਪ ਸੈਂਟਰ ਦੀ ਸੈਂਟਰ ਐਡਮਿਨਸਟ੍ਰੇਟਰ ਅਨੀਤਾ ਕੁਮਾਰੀ ਦੁਆਰਾ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ ਲੜਕੀਆਂ/ਔਰਤਾਂ ਨੂੰ ਉਨ੍ਹਾ ਦੇ ਅਧਿਕਾਰਾਂ ਅਤੇ ਉਨ੍ਹਾ ਦੇ ਅਧਿਕਾਰਾ ਦੇ ਸ਼ੋਸ਼ਣ ਪ੍ਰਤੀ ਜਾਗਰੁਕ ਕਰਨ ਲਈ ਦਫਤਰ ਸਖੀ ਵਨ ਸਟਾਪ ਸੈਂਟਰ ਵਲੋ ਜਿਲ੍ਹੇ ਪੱਧਰ ਉੱਪਰ ਜਾਗਰੂਕਤਾ ਕੈਪ ਲਗਾਏ ਗਏ ਸਨ, ਜਿਸ ਵਿੱਚ ਸਖੀ ਵਨ ਸਟਾਪ ਸੈਂਟਰ ਦੁਆਰਾ ਪੀੜਿਤ ਔਰਤਾਂ ਨੂੰ ਦਿੱਤੀਆ ਜਾ ਰਹੀਆ ਮੁਫਤ ਸੇਵਾਵਾ/ਸਹੂਲਤਾ ਬਾਰੇ ਦੱਸਿਆ ਗਿਆ।
ਜਾਗਰੂਕਤਾ ਕੈਪਾਂ ਦੀ ਸ਼ੁਰੂਆਤ 09 ਦਸੰਬਰ, 2020 ਨੂੰ ਮਾਤਾ ਗੰਗਾ ਕਾਲਜ ਲੜਕੀਆਂ ਤਰਨ ਤਾਰਨ ਤੋਂ ਕੀਤੀ ਗਈ, ਜਿਸ ਵਿੱਚ ਸਖੀ ਵਨ ਸਟਾਪ ਸੈਂਟਰ ਦੀ ਸੈਂਟਰ ਐਡਮਿਨਸਟ੍ਰੇਟਰ ਅਨੀਤਾ ਕੁਮਾਰੀ ਵਲੋ ਕਾਲਜ ਦੇ ਸਮੂਹ ਸਟਾਫ ਅਤੇ ਲੜਕੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸਮਾਜ ਵਿੱਚ ਹੋ ਰਹੇ ਲੜਕੀਆਂ/ਔਰਤਾਂ ਦੇ ਸ਼ੋਸਣ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਵਿੱਚ 10 ਦਸੰਬਰ ਨੂੰ ਵੀ ਕੈਂਪ ਲਗਾਇਆ ਗਿਆ, ਜਿਸ ਵਿੱਚ ਵੀ ਸਮੂਹ ਸਟਾਫ਼ ਅਤੇ ਲੜਕੀਆਂ ਨੂੰ ੳਨੁ੍ਹਾ ਦੇ ਅਧਿਕਾਰਾਂ ਦੀ ਜਾਣਕਾਰੀ ਦਿੱਤੀ ਗਈ ਸੀ, ਨਾਲ ਹੀ ਸਖੀ ਵਨ ਸਟਾਪ ਸੈਂਟਰ ਵੱਲੋ ਪ੍ਰਦਾਨ ਕੀਤੀਆ ਜਾਣ ਵਾਲੀਆਂ ਮੁਫਤ ਸਹੁੂਲਤਾਵਾ ਵਿੱਚ ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਕੌਸਲਿੰਗ ਅਤੇ ਸ਼ੋਰਟ ਸਟੇਅ ਦੀ ਸਹੂਲਤ ਬਾਰੇ ਜਾਣਕਾਰੀ ਦਿੱਤੀ ਗਈ।