ਮੋਰਿੰਡਾ 8 ਅਗਸਤ
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਰਹਿਨੁਮਾਈ ਹੇਠ ਸਾਇੰਸ ਮਿਸਟ੍ਰੈਸ ਰਮਨਦੀਪ ਕੌਰ ਵੱਲੋਂ ਸਰਕਾਰੀ ਮਿਡਲ ਸਕੂਲ ਕਾਈਨੌਰ ਵਿਖੇ ਮੈਥ ਮੇਲਾ ਲਗਵਾਇਆ ਗਿਆ । ਇਸ ਮੈਥ ਮੇਲੇ ਦਾ ਨਿਰੀਖਣ ਬੀ ਐਮ ਮੈਥ ਮੋਰਿੰਡਾ ਅਜੇ ਅਰੋਡ਼ਾ ਅਤੇ ਕਾਈਨੌਰ ਸਕੂਲ ਦੇ ਮੈਥ ਮਾਸਟਰ ( ਬਲਾਕ ਮੈਂਟਰ ਮੈਥ, ਸ੍ਰੀ ਚਮਕੌਰ ਸਾਹਿਬ) ਕੰਵਲਜੀਤ ਸਿੰਘ ਨੇ ਸੁਚੱਜੇ ਢੰਗ ਨਾਲ ਕੀਤਾ । ਇਸ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ 69 ਕਿਰਿਆਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਖੁਸ਼ੀ ਖੁਸ਼ੀ ਆਪਣੇ ਕਿਰਿਆਵਾਂ ਬਾਰੇ ਬਾਹਰੋਂ ਆਏ ਪਤਵੰਤੇ ਸੱਜਣਾਂ ਨੂੰ ਦੱਸਿਆ । ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ ।

English






