ਫਾਜਿਲਕਾ 17 ਨਵੰਬਰ:
ਕੋਆਪ੍ਰੇਟਿਵ ਬੈਂਕ ਫਾਜ਼ਿਲਕਾ ਵੱਲੋਂ ਬੈਂਕ ਦੀ ਖੂਈਆਂ ਸਰਵਰ ਸ਼ਾਖਾ ਵਿਖੇ ਕੋਆਪ੍ਰੇਟਿਵ ਬੈਂਕ ਦਾ 70ਵਾਂ ਸਹਿਕਾਰੀ ਸਪਤਾਹ ਮਨਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀਆਂ, ਕਿਸਾਨ ਵੀਰਾਂ, ਬੀਬੀਆਂ, ਉੱਦਮੀਆਂ ਤੋਂ ਇਲਾਵਾ ਬੈਂਕ ਦੇ ਪ੍ਰਬੰਧ ਨਿਰਦੇਸ਼ਕ, ਸ਼੍ਰੀ ਹਰਵਿੰਦਰ ਸਿੰਘ ਢਿੱਲੋਂ, ਉੱਪ-ਰਜਿਸਟਰਾਰ, ਸਹਿਕਾਰੀ ਸਭਾਵਾਂ, ਫਾਜ਼ਿਲਕਾ, ਸ਼੍ਰੀ ਸੋਨੂ ਮਹਾਜਨ, ਜਿਲ੍ਹਾ ਮੈਨੇਜਰ, ਸ਼੍ਰੀਮਤੀ ਗੀਤਿਕਾ ਮਨੀ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਅਬੋਹਰ, ਸ਼੍ਰੀ ਗੁਰਮੰਤਵੀਰ ਸਿੰਧੂ, ਡੀ.ਡੀ.ਐਮ ਨਾਬਾਰਡ, ਸ੍ਰੀ ਅਸ਼ਵਨੀ ਕੁਮਾਰ, ਬੈਂਕ ਸਭਾਵਾਂ ਦੇ ਪ੍ਰਧਾਨ ਸਕੱਤਰ ਕੋਆਪ੍ਰੇਟਿਵ ਇੰਸਪੈਕਟਰਜ਼, FPO ਸ਼੍ਰੀ ਭੁਪਿੰਦਰ ਸਿੰਘ ਅਤੇ ਸ਼੍ਰੀ ਕੁਲਦੀਪ ਸਿੰਘ ਪਿੰਡ ਦੌਲਤਪੁਰਾ, ਸ਼ਾਖਾ ਪ੍ਰਬੰਧਕ ਸ੍ਰੀ ਲੇਖਰਾਮ ਅਤੇ ਸ ਦੇ ਸਕੱਤਰ ਸ੍ਰੀ ਨਰੇਸ ਕੁਮਾਰ ਵੱਲੋਂ ਉਚੇਚੇ ਤੌਰ ਤੇ ਸ਼ਾਮਿਲ ਹੋਕੇ ਬੈਂਕ, ਖੇਤੀਬਾੜੀ ਮਹਿਕਮੇ ਅਤੇ ਨਾਬਾਰਡ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਹਿੱਤ ਸਕੀਮਾ ਬੀਬੀਆਂ ਲਈ ਜੇ.ਐਲ.ਜੀ ਕਰਜ਼ਾ ਸਕੀਮਾਂ ਅਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬੀਮੇ ਅਤੇ ਜਨਹਿੱਤ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ ਖੇਤੀਬਾੜੀ ਵਿਗਿਆਨੀ ਡਾ. ਜੇ.ਕੇ. ਅਰੋੜਾ ਵੱਲੋਂ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ।
ਬੈਂਕ ਦੇ ਪ੍ਰਬੰਧ ਨਿਰਦੇਸ਼ਕ, ਸ਼੍ਰੀ ਹਰਵਿੰਦਰ ਸਿੰਘ ਢਿੱਲੋਂ ਵੱਲੋਂ ਬੀਬੀਆਂ ਲਈ ਜੇ.ਐਲ.ਜੀ. ਕਰਜਾ ਸਕੀਮ ਅਤੇ ਬੈਂਕ ਦੀਆਂ ਹੋਰ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ । ਅੰਤ ਵਿੱਚ ਬੈਂਕ ਦੇ ਜਿਲ੍ਹਾ ਮੈਨੇਜਰ ਸ੍ਰੀਮਤੀ ਗੀਤਿਕਾ ਮਨੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕੈਂਪ ਵਿੱਚ ਸ਼ਾਮਿਲ ਹੋਏ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ।

English






