‘ਮਿਸ਼ਨ ਫਤਿਹ’
ਗੁਰਦਾਸਪੁਰ, 5 ਸਤੰਬਰ ( ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਪਾਜ਼ੇਟਿਵ ਕੇਸ ਦੇ ਸੰਪਰਕ ਵਿੱਚ ਆਇਆ ਹੋਵੇ ਤਾਂ ਸੰਪਰਕ ਵਿੱਚ ਆਉਣ ਦੇ 5ਵੇਂ ਦਿਨ ਜਾਂ ਲੱਛਣ ਦਿਖਾਈ ਦੇਣ ‘ਤੇ ਟੈਸਟਿੰਗ ਕੀਤੀ ਜਾਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਰਿਹਾਇਸ਼ ਵਾਲੀ ਥਾਂ ਨੂੰ ਕੰਟੇਨਮੈਂਟ ਜਾਂ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਉਥੇ ਲਾਜ਼ਮੀ ਤੌਰ ‘ਤੇ ਟੈਸਟਿੰਗ ਕੀਤੀ ਜਾਂਦੀ ਹੈ।
ਉਨਾਂ ਦੱਸਿਆ ਕਿ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਲੱਛਣ (ਖੰਘ/ਜ਼ੁਕਾਮ/ਬੁਖਾਰ ਆਦਿ) ਦਿਖਾਈ ਦੇਣ ਅਤੇ ਜੇ ਸ਼ੂਗਰ, ਹਾਈਪਰਟੈਨਸ਼ਨ ਜਾਂ ਦਿਲ/ਗੁਰਦੇ ਦੀ ਬਿਮਾਰੀ ਵਰਗਾ ਕੋਈ ਸਹਿ-ਰੋਗ ਹੋਵੇ ਤਾਂ ਟੈਸਟਿੰਗ ਅਤੇ ਪੁਸ਼ਟੀ ਕਰਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨਾਂ •ਦੱਸਿਆ ਕਿ ਸਰਕਾਰੀ ਹਸਪਤਾਲ ਵਿਚਲੇ ਫਲੂ ਕਾਰਨਰ ਵਿਖੇ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਜੇ ਮਰੀਜ਼ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਘਰੇਲੂ ਇਕਾਂਤਵਾਸ ਵਿੱਚ ਰਹਿਣ ਦੀ ਆਗਿਆ ਹੈ।• ਉਨਾਂ ਦੱਸਿਆ ਕਿ• ਸਿਹਤ ਖਰਾਬ ਹੋਣ ਦੀ ਸਥਿਤੀ ਵਿੱਚ, 104 ‘ਤੇ ਕਾਲ ਕਰਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਲੱਛਣ ਦਿਖਾਈ ਦੇਣ ‘ਤੇ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸਵੈਇੱਛਾ ਨਾਲ ਸੈਂਪਲਿੰਗ ਅਤੇ ਟੈਸਟਿੰਗ ਕਰਵਾਉਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ • ਜਦੋਂ ਸਿਹਤ ਟੀਮਾਂ ਨਮੂਨੇ ਲੈਣ ਲਈ ਜਾਂਦੀਆਂ ਹਨ, ਨਮੂਨੇ ਲੈਣ ਲਈ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਪੀੜਤ ਦਾ ਪਤਾ ਲੱਗਣ ਤੇ ਉਸਨੂੰ ਏਕਾਂਤਵਾਸ ਕੀਤਾ ਜਾ ਸਕੇ , ਇਸ਼ ਨਾਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। • ਜ਼ਿਲ•ਾ ਹਸਪਤਾਲ ਦੇ ਫਲੂ ਕਾਰਨਰਾਂ ਵਿੱਚ ਵਾਕ-ਇਨ ਸੈਂਪਲਿੰਗ ਉਪਲਬਧ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਟੈਸਟ ਤੋਂ ਘਬਰਾਉਣ ਦੀ ਲੋੜ ਨਹੀ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।

English






