ਅਫਵਾਹਾਂ ਤੋਂ ਬਚੋ;ਡੀ.ਬੀ.ਈ.ਈ ਨਾਲ ਰਾਬਤਾ ਕਰੋ-ਰੁਜਗਾਰ ਦਫਤਰ ਤੁਹਾਡੀ ਯੋਗਤਾ ਅਨੁਸਾਰ ਨੌਕਰੀ ਦਵਾਉਣ ਵਿਚ ਮੱਦਦ ਕਰਦਾ ਹੈ-ਲਾਭਪਾਤਰੀ ਲਵਲੀਨ ਕੌਰ
ਐਸ.ਏ.ਐਸ. ਨਗਰ 30 ਜੂਨ 2021
ਆਪਣੇ ਸੰਗਰਸ਼ ਦੀ ਕਹਾਣੀ ਆਪਣੀ ਜ਼ੁਬਾਨੀ ਸੁਣਾਉਂਦਿਆਂ ਗਰੈਜੂਏਟ ਲੜਕੀ ਲਵਲੀਨ ਕੌਰ ਨੇ ਦੱਸਿਆ ਕਿ ਉਹ ਮੁੰਡੀ ਖਰੜ ਮੋਹਾਲੀ ਦੀ ਰਹਿਣ ਵਾਲੀ ਹੈ। “ਮੈਂ ਆਪਣੀ ਗਰੈਜੂਏਸ਼ਨ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਬਹੁਤ ਭਾਲ ਕੀਤੀ। ਪਰ ਕੋਵਿਡ-19 ਦੀ ਮਹਾਂਮਾਰੀ ਦੇ ਚਲਦੇ ਨੌਕਰੀ ਲੱਭਣ ਵਿੱਚ ਬਹੁਤ ਦਿੱਕਤ ਆ ਰਹੀ ਸੀ। ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਮੈਂਨੂੰ ਨੌਕਰੀ ਨਹੀਂ ਮਿਲੀ।
ਇੱਕ ਦਿਨ ਮੈਂ ਆਪਣੀ ਸਹੇਲੀ ਨਾਲ ਆਪਣੀ ਮੁਸ਼ਕਿਲ ਸਾਂਝੀ ਕੀਤੀ । ਉਸਨੇ ਮੈਨੂੰ ਡੀ.ਬੀ.ਈ.ਈ, ਮੋਹਾਲੀ ਬਾਰੇ ਦੱਸਿਆ।ਮੇਰੀ ਸਹੇਲੀ ਦਾ ਪਹਿਲਾਂ ਤੋਂ ਹੀ ਡੀ.ਬੀ.ਈ.ਈ ਵਿਖੇ ਨਾਮ ਰਜਿਸਟਰ ਸੀ। ਉਸ ਦੇ ਕਹਿਣ ਤੇ ਮੈਂ ਡੀ.ਬੀ.ਈ.ਈ, ਮੋਹਾਲੀ ਵਿਖੇ ਜਾ ਕੇ ਆਪਣਾ ਨਾਮ ਰਜਿਸਟਰ ਕਰਵਾਇਆ।
ਡੀ.ਬੀ.ਈ.ਈ, ਮੋਹਾਲੀ ਵਿਖੇ ਜਦੋਂ ਮੈਂ ਪਲੇੇਸਮੈਂਟ ਅਫਸਰ ਨੂੰ ਮਿਲੀ, ਉਹਨਾਂ ਨੇ ਮੇਰਾ ਰੀਜਿਊਮੇਂ ਦੇਖਣ ਉਪਰੰਤ ਮੇਰੇ ਬੈਠੇੇ- ਬੈਠੇ ਇਕ ਕੰਪਨੀ ਨਾਲ ਗੱਲ ਕੀਤੀ। ਗੱਲ ਕਰਨ ਤੋਂ ਬਾਅਦ ਮੈਨੂੰ ਉੱਥੇ ਭੇਜਿਆ। ਉਹਨਾਂ ਨੇ ਮੇਰੀ ਇੰਟਰਵਿਊ ਲਈ ਅਤੇ ਮੇਰੀ ਸਲੈਕਸ਼ਨ ‘ਲੈਨਗੂਆਫੀਨਾ’ ਕੰਪਨੀ ਵਿੱਚ ਹੋ ਗਈ ਹੈ।”
ਲੁਕਾਏ ਨਾ ਲੁੱਕਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲਵਲੀਨ ਕੌਰ ਨੇ ਕਿਹਾ ਕਿ,”ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਨੌਕਰੀ ਲੱਗ ਗਈ ਹੈ। ਮੈਂ ਆਪਣੇ ਪੈਰਾਂ ਤੇ ਖੜ੍ਹੀ ਹੋ ਗਈ ਹਾਂ ਹੁਣ ਮੈਂ ਕਿਸੇ ਤੇ ਬੋਝ ਨਹੀਂ।”
ਉਸ ਨੇ ਕਿਹਾ ਕਿ ਮੈਂ ਕੈਪਟਨ ਸਰਕਾਰ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਘਰ ਘਰ ਨੌਕਰੀ ਦਿਵਾਉਣ ਲਈ ਡੀ.ਬੀ.ਈ.ਈ ਦਫਤਰ ਹਰ ਜ਼ਿਲ੍ਹੇ ਵਿਚ ਖੋਲ੍ਹੇ ਹਨ।
ਆਪਣੇ ਵਰਗੇ ਸੰਗਰਸ਼ ਕਰਦੇ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਸੁਨੇਹਾ ਦਿੰਦਿਆਂ ਨਵਨੀਤ ਕੌਰ ਨੇ ਕਿਹਾ ਕਿ ” ਅਫਵਾਹਾਂ ਤੋਂ ਬਚੋ;ਡੀ.ਬੀ.ਈ.ਈ ਨਾਲ ਰਾਬਤਾ ਕਰੋ-ਰੁਜਗਾਰ ਦਫਤਰ ਤੁਹਾਡੀ ਯੋਗਤਾ ਅਨੁਸਾਰ ਨੌਕਰੀ ਦਵਾਉਣ ਵਿਚ ਮੱਦਦ ਕਰਦਾ ਹੈ”।
ਉਸ ਨੇ ਕਿਹਾ ਕਿ ਸਰਕਾਰ ਨੇ ਬੇਰੋਜ਼ਗਾਰ ਨੌਜਵਾਨਾਂ ਲਈ ਇਹ ਸੁਵਿਧਾ ਦਿੱਤੀ ਹੈ, ਇਸ ਦਾ ਵੱਧ ਤੋਂ ਵੱਧ ਲਾਭ ਉਠਾੳ।

English






