ਚੋਣ ਰਿਕਾਰਡ ਦੇ ਨਿਪਟਾਰੇ ਲਈ ਖੁੱਲ੍ਹੀ ਬੋਲੀ 9 ਨੂੰ

punjab govt

ਬਰਨਾਲਾ, 3 ਸਤੰਬਰ
ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀ ਆਦਿਤਯ ਡੇਚਲਵਾਲ ਨੇ ਆਮ ਜਨਤਾ ਅਤੇ ਜ਼ਿਲ੍ਹੇ ਦੇ ਲੋਕਲ ਕਬਾੜੀਆਂ ਅਤੇ ਚਾਹਵਾਨ ਪਾਰਟੀਆਂ ਦੀ ਸੂਚਨਾ ਹਿੱਤ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਪੱਤਰ ਨੰ:ਚੋਣ-2020/ਆਰ-3236, ਮਿਤੀ 21.08.2020 ਅਤੇ ਚੋਣ-2020/ ਆਰ-2978, ਮਿਤੀ 05.08.2020 ਰਾਹੀਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2017 ਅਤੇ ਲੋਕ ਸਭਾ ਚੋਣਾਂ -2019 ਨਾਲ ਸਬੰਧਤ ਸਮੁੱਚੇ ਚੋਣ ਰਿਕਾਰਡ ਦਾ ਨਿਪਟਾਰਾ ਖੁੱਲ੍ਹੀ ਬੋਲੀ ਰਾਹੀਂ ਮਿਤੀ 09.09.2020 ਨੂੰ 11:30 ਵਜੇ ਕਮਰਾ ਨੰ. 97 ਤੀਸਰੀ ਮੰਜਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਚੋਣ ਰਿਕਾਰਡ ਨਿਪਟਾਰਾ ਕਮੇਟੀ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ।
ਰਿਕਾਰਡ ਨਿਲਾਮੀ ਨਿਯਮਿਤ ਕਮੇਟੀ ਵੱਲੋਂ ਕਰਵਾਈ ਜਾਵੇਗੀ। ਕਮੇਟੀ ਵੱਲੋਂ ਕਿਸੇ ਵੀ ਬੋਲੀ ਨੂੰ ਬਿਨਾਂ ਕਾਰਨ ਦੱਸੇ ਕਿਸੇ ਵੀ ਸਟੇਜ ’ਤੇ ਰੱਦ ਕਰਨ ਅਤੇ ਨਿਲਾਮੀ ਦੀ ਮਿਤੀ ਅੱਗੇ ਪਾਉਣ ਦਾ ਪੂਰਾ ਅਧਿਕਾਰ ਹੋਵੇਗਾ। ਬੋਲੀ ਸ਼ੁਰੂ ਹੋਣ ਤੋਂ ਪਹਿਲਾਂ ਸਮੂਹ ਬੋਲੀਕਾਰਾਂ ਵੱਲੋਂ 2000/- (ਦੋ ਹਜ਼ਾਰ ਰੁਪਏ) ਜ਼ਮਾਨਤ ਦੀ ਰਕਮ ਵਜੋਂ ਜਿਲ੍ਹਾ ਚੋਣ ਦਫ਼ਤਰ, ਬਰਨਾਲਾ ਦੇ ਸਟਾਫ ਪਾਸ ਬੋਲੀ ਵਾਲੇ ਸਥਾਨ ਤੇ ਜਮ੍ਹਾਂ ਕਰਵਾਉਣੇ ਹੋਣਗੇ। ਸਰਕਾਰੀ ਬੋਲੀ 12:00 ਰੁਪਏ ਪ੍ਰਤੀ ਕਿਲੋਗ੍ਰਾਮ (ਰੁਪਏ 1200/- ਪ੍ਰਤੀ ਕੁਇੰਟਲ) ਤੋਂ ਸ਼ੁਰੂ ਕੀਤੀ ਜਾਵੇਗੀ। ਨਿਲਾਮੀ ਵਾਲੇ ਰਿਕਾਰਡ ਦਾ ਅੰਦਾਜ਼ਨ ਵਜ਼ਨ 4 ਕੁਇੰਟਲ ਹੈ। ਸਭ ਤੋਂ ਵੱਧ ਬੋਲੀ ਨੂੰ ਕਮੇਟੀ ਮੌਕੇ ਤੇ ਹਥੌੜੇ ਦੀ ਚੋਟ ਨਾਲ ਮਨਜੂਰ ਕਰੇਗੀ। ਨਿਲਾਮੀ ਕਮੇਟੀ ਵੱਲੋਂ ਜਿਸ ਖਰੀਦਦਾਰ ਦੀ ਬੋਲੀ ਸਭ ਤੋਂ ਵੱਧ ਕਰਾਰ ਦੇ ਕੇ ਪ੍ਰਵਾਨ ਕੀਤੀ ਜਾਵੇਗੀ, ਉਸ ਨੂੰ ਮੌਕੇ ’ਤੇ ਸਾਰੀ ਰਕਮ ਜਮ੍ਹਾਂ ਕਰਾਉਣੀ ਪਵੇਗੀ। ਨਿਲਾਮੀ ਉਪਰੰਤ ਮਾਲ, ਸਾਰੀ ਰਕਮ ਦੀ ਅਦਾਇਗੀ ਕਰਨ ਉਪਰੰਤ ਹੀ ਚੁਕਾਇਆ ਜਾਵੇਗਾ।
ਸਮੁੱਚੇ ਚੋਣ ਰਿਕਾਰਡ ਦਾ ਨਿਪਟਾਰਾ ਕਮੇਟੀ ਦੀ ਹਾਜ਼ਰੀ ਵਿਚ ਸ਼ਰੈਡਰ ਵਿਧੀ (ਕਤਰੇ-ਕਤਰੇ ਕਰਕੇ) ਰਾਹੀਂ ਕੀਤਾ ਜਾਵੇਗਾ। ਰਿਕਾਰਡ ਸ਼ਰੈਡਰ ਕਰਨ, ਢੋਆ, ਢੁਆਈ, ਪਲਪ ਕਰਨ, ਹਰ ਤਰ੍ਹਾਂ ਦਾ ਟੈਕਸ ਅਤੇ ਟੋਲ ਟੈਕਸ ਅਤੇ ਟੋਲ ਟੈਕਸੀ ਚੁੰਗੀ ਆਦਿ ਦਾ ਸਾਰਾ ਖਰਚਾ ਸਬੰਧਤ ਫਰਮ ਦਾ ਹੋਵੇਗਾ, ਦਫ਼ਤਰ ਵੱਲੋਂ ਕੋਈ ਵੀ ਖਰਚਾ ਨਹੀਂ ਦਿੱਤਾ ਜਾਵੇਗਾ।
ਨਿਲਾਮੀ ਵਾਲੇ ਚੋਣ ਰਿਕਾਰਡ ਦਾ ਨਿਰੀਖਣ ਜ਼ਿਲ੍ਹਾ ਚੋਣ ਦਫਤਰ, ਕਮਰਾ ਨੰ. 63, ਤੀਸਰੀ ਮੰਜ਼ਿਲ, ਜਿਲਾ ਪ੍ਰਬੰਧਕੀ ਕੰਪਲੈਕਸ,ਬਰਨਾਲਾ ਨਾਲ ਸੰਪਰਕ ਕਰਕੇ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਫ਼ਤਰੀ ਸਮੇਂ ਅੰਦਰ ਕੀਤਾ ਜਾ ਸਕਦਾ ਹੈ।