ਰੂਪਨਗਰ, 12 ਅਕਤੂਬਰ:
ਸਿੱਖਿਆ ਵਿਭਾਗ ਪੰਜਾਬ ਦੀਆਂ 67ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਦੀਆਂ ਖੇਡਾਂ ਜ਼ਿਲ੍ਹਾ ਸਿੱਖਿਆ ਅਫਸਰ (ਸੇ.ਸਿ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਮੁਕਾਬਲੇ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਏ ਗਏ। ਜਿਸ ਤਹਿਤ ਡੀ.ਏ.ਵੀ. ਸੀਨੀ. ਸੈਕੰਡਰੀ ਸਕੂਲ ਰੂਪਨਗਰ ਵਿਖੇ ਖੋ-ਖੋ ਦੇ ਖੇਡ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਕਨਵੀਨਰ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਦੱਸਿਆ ਕਿ ਅੰਡਰ 14 ਲੜਕੀਆਂ ਦੇ ਗਰੁੱਪ ਵਿੱਚ ਨੂਰਪੁਰਬੇਦੀ ਦੀ ਟੀਮ ਨੇ ਨੰਗਲ ਜੋਨ ਦੀ ਟੀਮ ਨੂੰ ਹਰਾਇਆ। ਦੂਸਰੇ ਮੈਚ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਮੀਆਂਪੁਰ ਦੀ ਟੀਮ ਨੂੰ ਹਰਾਇਆ। ਕੁਆਰਟਰ ਫਾਈਨਲ ਦੇ ਵਿੱਚ ਨੂਰਪੁਰਬੇਦੀ ਦੀ ਟੀਮ ਨੇ ਭਲਾਣ ਦੀ ਟੀਮ ਨੂੰ ਹਰਾਇਆ। ਦੂਸਰੇ ਮੈਚ ਵਿੱਚ ਰੂਪਨਗਰ ਦੀ ਟੀਮ ਨੇ ਘਨੌਲੀ ਦੀ ਟੀਮ ਨੂੰ ਹਰਾਇਆ। ਤੀਸਰੇ ਮੈਚ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਸ਼੍ਰੀ ਚਮਕੌਰ ਸਾਹਿਬ ਦੀ ਟੀਮ ਨੂੰ ਹਰਾਇਆ। ਚੌਥੇ ਮੈਚ ਵਿੱਚ ਮੋਰਿੰਡਾ ਦੀ ਟੀਮ ਨੇ ਤਖਤਗੜ੍ਹ ਦੀ ਟੀਮ ਨੂੰ ਹਰਾ ਦਿੱਤਾ। ਇਸੇ ਤਰ੍ਹਾਂ ਨੂਰਪੁਰਬੇਦੀ, ਰੂਪਨਗਰ, ਅਨੰਦਪੁਰ ਸਾਹਿਬ ਤੇ ਮੋਰਿੰਡਾ ਦੀਆਂ ਟੀਮਾਂ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕਰ ਗਈਆਂ।
ਸੈਮੀਫਾਈਨਲ ਮੁਕਾਬਲੇ ਵਿੱਚ ਨੂਰਪੁਰ ਬੇਦੀ ਨੇ ਰੂਪਨਗਰ ਨੂੰ ਹਰਾ ਕੇ ਫਾਈਨਲ ਚ ਪ੍ਰਵੇਸ਼ ਕੀਤਾ ਅਤੇ ਮੋਰਿੰਡਾ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਹਰਾ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਵਿੱਚ ਮਰਿੰਡਾ ਦੀ ਟੀਮ ਨੇ ਨੂਰਪੁਰ ਬੇਦੀ ਦੀ ਟੀਮ ਨੂੰ ਹਰਾਇਆ ਅਤੇ ਰੂਪਨਗਰ ਦੀ ਟੀਮ ਨੇ ਅਨੰਦਪੁਰ ਸਾਹਿਬ ਦੀ ਟੀਮ ਨੂੰ ਹਰਾਇਆ। ਇਸ ਪ੍ਰਕਾਰ ਅੰਡਰ 14 ਲੜਕੀਆਂ ਖੋਖੋ ਦੇ ਮੁਕਾਬਲੇ ਵਿੱਚ ਮੋਰਿੰਡਾ ਜੋਨ ਦੀ ਟੀਮ ਪਹਿਲੇ ਸਥਾਨ ਤੇ, ਨੂਰਪੁਰ ਬੇਦੀ ਦੀ ਟੀਮ ਦੂਸਰੇ ਸਥਾਨ ਤੇ ਅਤੇ ਰੂਪਨਗਰ ਦੀ ਟੀਮ ਤੀਸਰੇ ਸਥਾਨ ਤੇ ਰਹੀ।
ਅੰਡਰ 19 ਲੜਕਿਆਂ ਦੇ ਖੋ ਖੋ ਦੇ ਮੁਕਾਬਲੇ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਘਨੌਲੀ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਦੂਸਰੇ ਮੈਚ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ ਹਰਾਇਆ। ਸੈਮੀ ਫਾਈਨਲ ਵਿੱਚ ਨੂਰਪੁਰ ਬੇਦੀ ਦੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੂੰ ਹਰਾਇਆ ਅਤੇ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਭਲਾਣ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਫਾਈਨਲ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਨੂਰਪੁਰ ਬੇਦੀ ਦੀ ਟੀਮ ਨੂੰ ਹਰਾ ਦਿੱਤਾ ਇਸ ਪ੍ਰਕਾਰ ਅੰਡਰ 19 ਵਰਗ ਲੜਕਿਆਂ ਦੀ ਖੋਖੋ ਵਿੱਚ ਪਹਿਲਾ ਸਥਾਨ ਸ੍ਰੀ ਚਮਕੌਰ ਸਾਹਿਬ ਜੋ ਉਹਨੂੰ ਪ੍ਰਾਪਤ ਹੋਇਆ ਦੂਸਰਾ ਸਥਾਨ ਨੂਰਪੁਰ ਬੇਦੀ ਜੋਨੂ ਪ੍ਰਾਪਤ ਹੋਇਆ ਅਤੇ ਤੀਸਰਾ ਸਥਾਨ ਸ੍ਰੀ ਅਨੰਦਪੁਰ ਸਾਹਿਬ ਜੋਨ ਦੀ ਝੋਲੀ ਪਿਆ।
ਅੰਤ ਵਿੱਚ ਬਸੋਵਾਲ ਦੀ ਲੈਕਚਰਾਰ ਮਨਜਿੰਦਰ ਕੌਰ ਅਤੇ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਉਪ ਕਨਵੀਨਰ ਭੁਪਿੰਦਰ ਕੌਰ ਚੱਕ ਕਰਮਾ, ਪਰਮਜੀਤ ਸਿੰਘ ਰਤਨਗੜ, ਕਮੇਟੀ ਮੈਂਬਰ ਨਰਿੰਦਰ ਸਿੰਘ ਆਲੋਵਾਲ, ਨੀਲਮ ਕੁਮਾਰੀ ਨੰਗਲ, ਗੁਰਪ੍ਰਤਾਪ ਸਿੰਘ, ਗੁਰਪ੍ਰੀਤ ਕੌਰ ਦਸਗਰਾਈ, ਗੁਰਦਰਸ਼ਨ ਕੌਰ ਗੜਬਾਗਾ, ਸਤਨਾਮ ਸਿੰਘ ਬੇਲਾ, ਗੁਰਤੇਜ ਸਿੰਘ ਤਾਜਪੁਰਾ, ਮਨਪ੍ਰੀਤ ਸਿੰਘ ਰਤਨਗੜ੍ਹ, ਸਤਵੰਤ ਕੌਰ ਰੂਪਨਗਰ ਆਦਿ ਹਾਜਰ ਸਨ।

English






