ਜ਼ਿਲ੍ਹਾ ਮੰਡੀ ਅਫ਼ਸਰ ਨੇ ਘਨੌਲੀ ਮੰਡੀ ਦਾ ਕੀਤਾ ਅਚਨਚੇਤ ਦੌਰਾ

— ਝੋਨੇ ਵਿੱਚ ਨਮੀ ਦੀ ਮਾਤਰਾ ਅਤੇ ਤੋਲਣ ਲਈ ਹੋ ਰਹੀ ਕੰਡੇ/ ਵੱਟਿਆਂ ਦੀ ਵੀ ਕੀਤੀ ਚੈਕਿੰਗ
ਰੂਪਨਗਰ/ਘਨੌਲੀ, 23 ਅਕਤੂਬਰ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀਮਤੀ ਭਜਨ ਕੌਰ ਨੇ ਘਨੌਲੀ ਮੰਡੀ ਦਾ ਅਚਨਚੇਤ ਦੌਰਾ ਕਰਦਿਆਂ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਅਤੇ ਲਿਫਟਿੰਗ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਝੋਨੇ ਵਿੱਚ ਨਮੀ ਦੀ ਮਾਤਰਾ ਅਤੇ ਝੋਨੇ ਨੂੰ ਤੋਲਣ ਲਈ ਹੋ ਰਹੀ ਕੰਡੇ/ ਵੱਟਿਆਂ ਦੀ ਚੈਕਿੰਗ ਵੀ ਕੀਤੀ ਜੋ ਕਿ ਸਹੀ ਪਾਏ ਗਏ
ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਖਰੀਦ ਨੂੰ ਕਿਸਾਨਾਂ ਲਈ ਵੱਧ ਤੋਂ ਵੱਧ ਸੁਖਾਵਾਂ ਬਣਾਉਣ ਲਈ ਪੁਰਜ਼ੋਰ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ ਵੀ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਇਹ ਖਰੀਦ ਤੇ ਲਿਫਟਿੰਗ ਨਿਰੰਤਰ ਜਾਰੀ ਹੈ।
ਇਸ ਮੌਕੇ ਉਨ੍ਹਾਂ ਮਹਿੰਦਰ ਸਿੰਘ ਐਂਡ ਸੰਨਜ਼ ਫਰਮ ਕੋਲ ਆਈ ਕਿਸਾਨ ਮਾਨ ਸਿੰਘ ਤੇ ਰਾਮ ਸਿੰਘ (ਤੋਲਾ ਜਸਪਾਲ ਸਿੰਘ), ਸਿੰਘ ਟਰੇਡਰਜ਼ ਕੋਲ ਆਈ ਕਿਸਾਨ ਗੁਰਮੁਖ ਸਿੰਘ (ਤੋਲਾ ਅਸ਼ੋਕ ਕੁਮਾਰ) ਸਹੋਤਾ ਟਰੇਡਰਜ਼ ਕੋਲ ਆਈ ਕਿਸਾਨ ਗੁਰਚਰਨ ਸਿੰਘ (ਤੋਲਾ ਅਜੈਬ ਸਿੰਘ) ਦੀ ਫਸਲ ਚੈੱਕ ਕੀਤੀ ਗਈ, ਜਿਨ੍ਹਾਂ ਨੇ ਖ੍ਰੀਦ ਅਤੇ ਲਿਫਟਿੰਗ ਦੀ ਪੂਰੀ ਤਰ੍ਹਾਂ ਤੱਸਲੀ ਪ੍ਰਗਟਾਈ।
ਇਸ ਮੌਕੇ ਉਨ੍ਹਾਂ ਲਿਫਟਿੰਗ ਵਿੱਚ ਤੇਜੀ ਲਿਆਉਣ ਲਈ ਅਧਿਕਾਰੀਆ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।