ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਵੱਖ-ਵੱਖ ਵੈਬੀਨਾਰਾਂ ਦਾ ਆਯੋਜਨ ਆਨਲਾਈਨ ਮੋਡ ਰਾਹੀਂ ਕੀਤਾ ਗਿਆ

ਬਰਨਾਲਾ, 6 ਫਰਵਰੀ,

           ਮਾਨਯੋਗ ਮੈਂਬਰ ਸਕੱਤਰਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਐੱਸ  ਐੱਸ ਨਗਰ ਵੱਲ੍ਹੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਬਰਨਾਲਾ ਸ਼੍ਰੀ ਵਰਿੰਦਰ ਅੱਗਰਵਾਲ ਜੀ ਦੀ ਅਗਵਾਈ ਹੇਠ 04 ਅਤੇ 05 ਫਰਵਰੀ ਨੂੰ ਵੱਖ-ਵੱਖ ਵੈਬੀਨਾਰਾਂ ਦਾ ਆਯੋਜਨ ਆਨਲਾਈਨ ਮੋਡ ਰਾਹੀਂ ਕੀਤਾ ਗਿਆ

           ਸ਼੍ਰੀ ਰੁਪਿੰਦਰ ਸਿੰਘਮਾਨਯੋਗ ਸਕੱਤਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀਸਰਕਾਰੀ ਹਾਈ ਸਕੂਲ ਭੋਤਨਾਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਕੁੜੀਆਂਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵੈਬੀਨਾਰਾ ਦਾ ਆਯੋਜਨ ਕੀਤਾ ਗਿਆਜਿਸ ਵਿੱਚ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਅਤੇ ਲੋਕ ਅਦਾਲਤਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ  ਇਸ ਤੋਂ ਇਲਾਵਾਂ ਉਨ੍ਹਾਂ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਬਰਨਾਲਾ ਦੇ ਫਰੰਟ ਆਫਿਸ ਦੇ ਫੋਨ ਨੰਬਰ 01679^243522 ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਲਈ ਜਾ ਸਕਦੀ ਹੈ ਅਤੇ ਮੁਫਤ ਕਾਨੂੰਨੀ ਸੇਵਾਵਾਂ ਲਈ ਟੋਲ ਫ੍ਰੀ ਹੈਲਪਲਾਇਨ ਨੰਬਰ 1968 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ

           ਇਸਤੋਂ ਇਲਾਵਾ ਮਾਨਯੋਗ ਸਕੱਤਰ ਵੱਲ੍ਹੋਂ ਜਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ ਕੀਤਾ ਗਿਆ ਅਤੇ ਬੰਦੀਆਂ ਤੋਂ ਉਨ੍ਹਾਂ ਦੇ ਕੇਸਾਂ ਵਿੱਚ  ਰਹੀਆਂ ਮੁਸ਼ਕਿਲਾ ਸੁਣੀਆਂ ਅਤੇ ਮੌਕੇ ਤੇ ਮੁਸ਼ਕਿਲਾ ਦੇ ਹੱਲ ਵੀ ਦੱਸੇ ਇਸ ਤੋਂ ਬਾਅਦ ਮਾਨਯੋਗ ਸਕੱਤਰ ਜੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਵਿਖੇ ਅਪਗ੍ਰੇਡ ਕੀਤੇ ਹੋਏ ਲੀਗਲ ਲਿਟਰੇਸੀ ਕਲੱਬ ਦੀ ਚੈਕਿੰਗ ਵੀ ਕੀਤੀ ਗਈ ਅਤੇ ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਨੂੰ ਹਦਾਇਤ ਕੀਤੀ ਕਿ ਸਕੂਲੀ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਸਕੀਮਾਂ ਦਾ ਫਾਇਦਾ ਲੈ ਸਕਣ