ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਅਮਨਪ੍ਰੀਤ ਕੌਰ ਲਈ ਬਣਿਆ ਵਰਦਾਨ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਅੰਮ੍ਰਿਤਸਰ ਅਮਨਪ੍ਰੀਤ ਕੌਰ ਲਈ ਬਣਿਆ ਵਰਦਾਨ

ਅੰਮ੍ਰਿਤਸਰ27 ਸਤੰਬਰ —

ਪੰਜਾਬ ਸਰਕਾਰ ਦਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੌਜ਼ਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਜਿਲ੍ਹਾ ਰੋਜ਼ਗਾਰ ਬਿਊਰੋ ਦੇ ਯਤਨਾਂ ਸਦਕਾ ਅਮਨਦੀਪ ਕੌਰ ਪੁੱਤਰੀ ਸ੍ਰੀ ਕੇਵਲ ਸਿੰਘ ਗੋਪਾਲ ਨਗਰ ਮਜੀਠਾ ਰੋਡ ਅੰਮ੍ਰਿਤਸਰ ਨੂੰ ਜਿਲ੍ਹਾ ਸੈਸ਼ਨ ਕੋਰਟ ਅੰਮ੍ਰਿਤਸਰ ਵਿੱਚ ਸਟੈਨੋਗ੍ਰਾਫਰ ਦੀ ਨੌਕਰੀ ਮਿਲੀ ਹੈ। ਇਸ ਸਬੰਧੀ ਪ੍ਰਾਰਥਣ ਅਮਨਦੀਪ ਕੌਰ ਨੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵਿਖੇ ਆਪਣਾ ਨਾਮ ਰਜਿਸਟਰ ਕਰਵਾਇਆ ਨਾਮ ਰਜਿਸਟਰ ਕਰਾਉਣ ਤੋਂ ਕੁੱਝ ਸਾਲ ਬਾਦ ਪ੍ਰਾਰਥਣ ਅਮਨਦੀਪ ਕੌਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਅੰਮ੍ਰਿਤਸਰ ਵੱਲੋਂ ਫੋਨਕਾਲ ਕੀਤੀ ਗਈ ਅਤੇ ਜਿਲ੍ਹਾ ਸ਼ੈਸ਼ਨ ਕੋਰਟ ਅੰਮ੍ਰਿਤਸਰ ਵਿਖੇ ਸਟੈਨੋਗ੍ਰਾਫਰ ਦੀ ਪੋਸਟ ਅਪਲਾਈ ਕਰਨ ਲਈ ਕਿਹਾ ਗਿਆ। ਅਪਲਾਈ ਕਰਨ ਤੋਂ ਬਾਅਦ ਅਮਨਦੀਪ ਕੌਰ ਦਾ ਸਟੈਨੋਗ੍ਰਾਫੀ ਦਾ ਟੈਸਟ ਲਿਆ ਗਿਆ।

ਅਮਨਦੀਪ ਕੌਰ ਟੈਸਟ ਵਿੱਚ ਪਾਸ ਹੋ ਗਈ। ਟੈਸਟ ਕਰਨ ਤੋਂ ਬਾਅਦ ਇੰਟਰਵਿਊ ਲਈ ਬੁਲਾਇਆ ਗਿਆ ਇੰਟਰਵਿਊ ਪਾਸ ਕਰਨ ਤੋਂ ਬਾਅਦ ਪ੍ਰਾਰਥਣ ਦੀ ਚੋਣ ਕਰ ਲਈ ਗਈ। ਇਸ ਸਮੇਂ ਪ੍ਰਾਰਥਣ ਜਿਲ੍ਹਾ ਸ਼ੈਸ਼ਨ ਕੋਰਟ ਅੰਮ੍ਰਿਤਸਰ ਵਿਖੇ ਸਟੈਨੋਗ੍ਰਾਫਰ ਦੀ ਸੇਵਾ ਨਿਭਾ ਰਹੀ ਹੈ। ਪ੍ਰਾਰਥਣ ਅਮਨਦੀਪ ਕੌਰ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਵਿਭਾਗ ਦੀ ਸਲਾਘਾ ਕਰਦੇ ਹੋਏ ਬੇਰੋਜ਼ਗਾਰ ਨੌਜ਼ਵਾਨ ਲਕੇ/ਲੜਕੀਆਂ ਨੂੰ ਉਤਸਾਹਿਤ ਕਰਦੀ ਹੈ ਕਿ ਵੱਧ ਤੋਂ ਵੱਧ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉੂਰੋ,ਅੰਮ੍ਰਿਤਸਰ ਵਿਖੇ ਆਪਣਾ ਨਾਮ ਰਜਿਸਟਰ ਕਰਵਾਉਣ ਤਾਂ ਕਿ ਰੋਜ਼ਗਾਰ ਬਿਊਰੋ ਦੀਆਂ ਸਕੀਮਾਂ ਦਾ ਲਾਭ ਲੈ ਸਕਣ।