ਡੀ.ਸੀ. ਦਫਤਰ, ਕੰਪਲੈਕਸ ਲੁਧਿਆਣਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ : ਸੰਜੀਵ ਭਾਰਗਵ

ਲੁਧਿਆਣਾ,06 ਜੁਲਾਈ 2021
ਅੱਜ ਮਿਤੀ 06.07.2021 ਨੂੰ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਭਾਰਗਵ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪ੍ਰੈਸ ਨੂੰ ਸੰਬੋਧਨ ਕਰਦਿਆ ਸਾਝੇ ਤੌਂਰ ਤੇ ਸੂਬਾ ਵਧੀਕ ਸਕੱਤਰ ਸ੍ਰੀ ਅਮਿਤ ਅਰੋੜਾ, ਜਿਲ੍ਹਾ ਜਨਰਲ ਸਕੱਤਰ ਸ੍ਰੀ ਏ.ਪੀ. ਮੋਰੀਆ, ਜਿਲ੍ਹਾ ਵਿੱਤ ਸਕੱਤਰ ਸ੍ਰੀ ਸੁਨੀਲ ਕੁਮਾਰ ਅਤੇ ਐਨ.ਪੀ.ਐਸ. ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਦੀਪ ਭਾਂਬਕ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਤੇ ਸਰਕਾਰ ਵੱਲੋ ਜਾਰੀ ਪੇ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਇੱਕ ਮੋਟਰਸਾਇਕਲ ਰੈਲੀ ਦਫਤਰ ਸਿਵਲ ਸਰਜਨ, ਲੁਧਿਆਣਾ ਤੋਂ ਸਵੇਰੇ 11.00 ਵੇਜ ਸੁਰੂ ਕਰਕੇ ਫੂਹਾਰਾ ਚੌਂਕ, ਘੁਮਾਰ ਮੰਡੀ ਚੌਂਕ ਤੋਂ ਭਾਈ ਬਾਲਾ ਚੌਂਕ ਹੁੰਦੇ ਹੋਏ ਡੀ.ਸੀ. ਦਫਤਰ, ਕੰਪਲੈਕਸ ਲੁਧਿਆਣਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਸਰਕਾਰ ਵੱਲੋ ਜਾਰੀ ਪੇ ਕਮਿਸ਼ਨ ਦੀ ਨੋਟੀਫਿਕੇਸ਼ਨ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਕ ਪਾਸੇ ਤਾ ਸਰਕਾਰ ਮੁਲਾਜਮ ਜੱਥੇਬੰਦੀਆਂ ਨਾਲ ਮੀਟਿੰਗ ਕਰ ਰਹੀ ਹੈ, ਦੂਜੇ ਪਾਸੇ ਇਹ ਨੋਟੀਫਿਕੇਸ਼ਨ ਲਾਗੂ ਕਰਕੇ ਮੁਲਾਜਮਾ ਨਾਲ ਧੋਖਾ ਕੀਤਾ ਹੈ। ਇਸ ਸਬੰਧ ਵਿੱਚ ਸੂਬਾ ਕਮੇਟੀ ਵੱਲੋ ਜਲਦ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਇੱਕ ਤਿੱਖੇ ਸ਼ੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿੱਚ ਜਿਲ੍ਹਾ ਲੁਧਿਆਣਾ ਪੂਰਨ ਤੌਰ ਤੇ ਸਮੂਲਿਆਤ ਕਰੇਗਾ। ਇਸ ਮੋਕੇ ਜਿਲ੍ਹਾ ਖਜਾਨਾ ਦਫਤਰ ਤੋਂ ਤਜਿੰਦਰ ਸਿੰਘ, ਖੁਰਾਕ ਅਤੇ ਸਿਵਲ ਸਪਲਾਈ ਤੋਂ ਧਰਮ ਸਿੰਘ, ਡੀ.ਸੀ. ਦਫਤਰ ਤੋਂ ਸੁਖਪਾਲ ਸਿੰਘ, ਵਾਟਰ ਸਪਲਾਈ ਤੋਂ ਸਤਿੰਦਰ ਪਾਲ ਸਿੰਘ, ਸਿਖਿਆ ਵਿਭਾਗ ਤੋਂ ਸਤਪਾਲ ਸਿੰਘ, ਐੱਮ.ਐੱਲ.ਟੀ ਯੂਨੀਅਨ ਵੱਲੋਂ ਵਿਜੈ ਕੁਮਾਰ, ਪੰਜਾਬ ਰੋਡਵੇਜ਼ ਤੋਂ ਪਰਮਜੀਤ ਸਿੰਘ, ਸਹਿਕਾਰਤਾ ਵਿਭਾਗ ਤੋਂ ਜਗਤਾਰ ਸਿੰਘ ਰਾਜੋਆਣਾ, ਗੁਰਮੀਤ ਸਿੰਘ, ਸ੍ਰੀ ਜਗਦੇਵ ਸਿੰਘ, ਅਕਾਸ਼ ਦੀਪ ਖੇਤੀਬਾੜੀ ਵਿਭਾਗ, ਸ੍ਰੀ ਰਾਕੇਸ਼ ਕੁਮਾਰ ਜਿਲ੍ਹਾ ਪ੍ਰਧਾਨ ਸਿਹਤ ਵਿਭਾਗ ਅਤੇ ਵੱਖ ਵੱਖ ਵਿਭਾਗਾਂ ਤੋਂ ਹੋਰ ਸਾਥੀ ਮੋਜੂਦ