ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲੀ ਸਜਾ ਸੁਨਾਉਣ ਵਾਲੇ ਜੱਜ ਦਾ ਹੋਇਆ ਜਗਾਧਰੀ ਤਬਾਦਲਾ
ਚੰਡੀਗੜ੍ਹ, 26 ਮਾਰਚ – ਰੋਹਤਕ ਜੇਲ ਵਿਚ 20 ਸਾਲੀ ਸਜਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜਾ ਸੁਨਾਉਣ ਵਾਲੇ ਸੀ.ਬੀ.ਆਈ. ਦੇ ਜੱਜ ਜਗਦੀਪ ਸਿੰਘ ਦਾ ਤਬਾਦਲਾ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਹਰਿਆਣਾ ਦੇ ਜਗਾਧਰੀ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਕਰ ਦਿੱਤਾ ਗਿਆ ਹੈ
ਕਾਬਿਲੇ ਏ ਗੌਰ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਅੱਜ ਵੱਡੀ ਗਿਣਤੀ ਵਿਚ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਵਿਚ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜਾ ਸੁਨਾਉਣ ਵਾਲੇ ਸੀ.ਬੀ.ਆਈ. ਦੇ ਜੱਜ ਜਗਦੀਪ ਸਿੰਘ ਦਾ ਤਬਾਦਲਾ ਵੀ ਸ਼ਾਮਲ ਹੈ.

English






