ਦੋ ਦਿਨਾਂ ਲੋਨ ਮੇਲੇ ਵਿੱਚ ਸਵੈ-ਰੋਜ਼ਗਾਰ ਦੇ ਚਾਹਵਾਨ 164 ਉਮੀਦਵਾਰਾਂ ਵਲੋਂ ਲਿਆ ਗਿਆ ਭਾਗ

ਸਬੰਧਿਤ ਵਿਭਾਗਾਂ ਅਤੇ ਬੈਂਕਾਂ ਵਲੋਂ ਪ੍ਰਾਪਤ ਕੀਤੇ ਗਏ 145 ਉਮੀਦਵਾਰਾਂ ਦੇ ਅਰਜ਼ੀ ਫਾਰਮ
ਦਫਤਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਚੋਹਲਾ ਸਾਹਿਬ ਵਿਖੇ ਵੀ 29 ਅਤੇ 30 ਦਸੰਬਰ ਨੂੰ ਲਗਾਇਆ ਜਾਵੇਗਾ ਲੋਨ ਮੇਲਾ
ਤਰਨ ਤਾਰਨ, 24 ਦਸੰਬਰ :
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 22 ਅਤੇ 23 ਦਸੰਬਰ, 2020 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਪੱਟੀ ਵਿਖੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਯੋਗ ਅਗਵਾਈ ਅਤੇ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਰਹਿਨੁਮਾਈ ਹੇਠ ਲੋਨ ਮੇਲੇ ਦਾ ਅਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ  ਨੇ ਦੱਸਿਆ ਗਿਆ ਕਿ ਇਸ ਦੋ ਦਿਨਾਂ ਲੋਨ ਮੇਲੇ ਵਿੱਚ 164 ਸਵੈ-ਰੋਜ਼ਗਾਰ ਦੇ ਚਾਹਵਾਨ ਉਮੀਦਵਾਰਾਂ ਵਲੋਂ ਭਾਗ ਲਿਆ ਗਿਆ ਅਤੇ 145 ਉਮੀਦਵਾਰਾਂ ਦੇ ਅਰਜ਼ੀ ਫਾਰਮ ਸਬੰਧਿਤ ਵਿਭਾਗਾਂ ਅਤੇ ਬੈਂਕਾਂ ਵਲੋਂ ਪ੍ਰਾਪਤ ਕੀਤੇ ਗਏ। ਉਹਨਾਂ ਦੱਸਿਆ ਕਿ ਲੋਨ ਮੇਲੇ ਵਿੱਚ ਡੇਅਰੀ ਵਿਕਾਸ, ਅਨੁਸੂਚਿਤ ਜਾਤੀ ਕਾਰਪੋਰੇਸ਼ਨ, ਬੈਕਫਿੰਕੋ, ਜਿਲ੍ਹਾ ਉਦਯੋਗ ਕੇਂਦਰ, ਪੀ. ਐਨ. ਬੀ., ਐਸ. ਬੀ. ਆਈ., ਪੀ. ਐਸ. ਬੀ. ਆਦਿ ਬੈਂਕਾਂ ਵਲੋਂ ਭਾਗ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਮਿਤੀ 29 ਅਤੇ 30 ਦਸੰਬਰ ਨੂੰ ਦਫਤਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਚੋਹਲਾ ਸਾਹਿਬ ਵਿਖੇ ਵੀ ਲੋਨ ਮੇਲਾ ਲਗਾਇਆ ਜਾਵੇਗਾ। ਉਮੀਦਵਾਰ ਆਪਣੇ ਨਾਲ ਵਿੱਦਿਅਕ ਯੋਗਤਾ, ਜਾਤੀ, ਪੇਂਡੂ ਖੇਤਰ ਅਤੇ ਸਪੈਸ਼ਲ ਕੈਟਾਗਰੀ ਸਰਟੀਫੀਕੇਟ, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤੇ ਦੀ ਕਾਪੀ, ਪ੍ਰੋਜੈਕਟ ਰਿਪੋਰਟ, 4 ਪਾਸ ਪੋਰਟ ਸਾਈਜ਼ ਫੋਟੋ ਲੈ ਕੇ ਹਾਜ਼ਰ ਹੋ ਸਕਦੇ ਹਨ। ਸਾਰੇ ਦਸਤਾਵੇਜ਼ਾਂ ਦੀਆਂ ਅਸਲ ਅਤੇ ਫੋਟੋ ਕਾਪੀਆਂ ਲੈ ਕੇ ਆਉਣਾ ਲਾਜ਼ਮੀ ਹੈ। ਉਨ੍ਹਾਂ ਵਲੋਂ ਉਮੀਦਵਾਰਾਂ ਨੂੰ ਲੋਨ ਮੇਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਗਈ।
ਇਸ ਸਮੇਂ ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਅਫਸਰ, ਸ਼੍ਰੀਮਤੀ ਕੁਲਵਿੰਦਰ ਕੌਰ, ਬੀ.ਡੀ.ਪੀ.ੳ. ਪੱਟੀ, ਸ਼੍ਰੀ ਹਰਮਨਦੀਪ ਸਿੰਘ, ਪਲੇਸਮੈਂਟ ਅਫਸਰ ਅਤੇ ਸ਼੍ਰੀ ਪ੍ਰੀਤਮ ਸਿੰਘ, ਲੀਡ ਜਿਲਾ੍ਹ ਮੈਨੇਜਰ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ।