ਨਗਰ ਨਿਗਮ ਅਬੋਹਰ ਦੇ ਮੇਅਰ ਵੱਲੋਂ ਇੰਡੀਅਨ ਸਵੱਛਤਾ ਲੀਗ ਅਧੀਨ ਸਵੱਛਤਾ ਦਾ ਸੰਦੇਸ਼ ਦਿੰਦੀ ਜਾਗਰੂਕਤਾ ਰੈਲੀ ਦੀ ਸ਼ੁਰੂਆਤ ਕੀਤੀ

ਅਬੋਹਰ, 17 ਸਤੰਬਰ 2023

ਨਗਰ ਨਿਗਮ ਕਮਿਸ਼ਨਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੇਅਰ ਨਗਰ ਨਿਗਮ ਅਬੋਹਰ ਵਿਮਲ ਠਠਈ ਦੀ ਅਗਵਾਈ ਹੇਠ ਇੰਡੀਅਨ ਸਵੱਛਤਾ ਲੀਗ ਅਧੀਨ ਸਵੱਛਤਾ ਹੀ ਸੇਵਾ ਤਹਿਤ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦਿੰਦੀ ਅੱਜ ਜਾਗਰੂਕਤਾ ਰੈਲੀ ਕੱਢ ਕੇ ਸ਼ੁਰੂਆਤ ਕੀਤੀ ਗਈ। ਜਿਸ ਨੂੰ ਹਰੀ ਝੰਡੀ ਮੇਅਰ ਵਿਮਲ ਠਠਈ ਵੱਲੋਂ ਦਿੱਤੀ ਗਈ।

ਇਹ ਜਾਗਰੂਕਤਾ ਰੈਲੀ ਨਹਿਰੂ ਪਾਰਕ ਤੋਂ ਸੁਰੂ ਹੋ ਕੇ ਸਰਕੂਲਰ ਰੋਡ, ਅਗਰਸੇਨ ਚੌਕ, ਸੁਨੀਲ ਸਿਨਮਾ ਚੌਂਕ, ਰੇਲਵੇ ਰੋਡ ਅਤੇ ਗਊਸ਼ਾਲਾ ਹੁੰਦੇ ਹੋਏ ਨਹਿਰੂ ਪਾਰਕ ਵਿਖੇ ਹੀ ਸਮਾਪਤ ਹੋਈ। ਇਸ ਰੈਲੀ ਵਿਖੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਲਾਸਟਿਕ ਦਾ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਇਸ ਨੂੰ ਜੀਰੋ ਵੇਸਟ ਈਵਟ ਦਾ ਨਾਮ ਵੀ ਦਿੱਤਾ ਗਿਆ।

ਨਗਰ ਨਿਗਮ ਮੇਅਰ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਸਬੋਧਨ ਕਰਦਿਆ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀ ਆਪਣੇ ਸ਼ਹਿਰ ਨੂੱ ਸਾਫ ਸੁਥਰਾ ਰੱਖਿਏ। ਉਨ੍ਹਾਂ ਕਿਹਾ ਕਿ ਆਲਾ-ਦੁਆਲਾ ਸਾਫ-ਸੁਥਰਾ ਹੋਵੇ ਤਾਂ ਹੀ ਅਸੀਂ ਬਿਮਾਰੀਆਂ ਮੁਕਤ ਹੋ ਕੇ ਤੰਦਰੁਸਤ ਰਹਾਂਗੇ। ਉਨ੍ਹਾਂ ਕਿਹਾ ਕਿ ਘਰ ਤੋਂ ਹੀ ਗਿੱਲਾ ਤੇ ਸੁੱਕਾ ਕੂੜਾ ਵੱਖਰਾ—ਵੱਖਰਾ ਰੱਖਣ ਅਤੇ ਕੁੜਾ ਚੁੱਕਣ ਵਾਲੇ ਰੇਹੜੀ ਚਾਲਕਾਂ ਨੂੰ ਅਲਗ—ਅਲਗ ਹੀ ਜਮ੍ਹਾਂ ਕਰਵਾਉਣ ਅਤੇ ਪਲਾਸਟਿਕ ਦਾ ਇਸਤੇਮਾਨ ਨਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ 2 ਅਕਤੂਬਰ 2023 ਤੱਕ ਸਾਫ-ਸਫਾਈ ਦੇ ਮੱਦੇਨਜਰ ਮਨਾਏ ਜਾਣ ਵਾਲੇ ਪੰਦਰਵਾੜੇ ਤਹਿਤ ਨਗਰ ਨਿਗਮ ਵੱਲੋਂ ਸਵੱਛਤਾ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆਂ।

ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਐਨਐਸਐਸ ਦੇ ਵਿਦਿਆਰਥੀ, ਐਨਸੀਸੀ ਦੇ ਸਕਾਉਂਟ, ਸਮਾਜ ਸੇਵੀ ਸੰਸਥਾਵਾਂ, ਸੈਲਫ ਹੈਲਪ ਗਰੁੱਪ, ਯੂਵਾ ਵਰਗ, ਆਮ ਨਾਗਰਿਕ ਅਤੇ ਨਗਰ ਨਿਗਮ ਦਾ ਸਟਾਫ ਸਾਮਿਲ ਹੋਇਆ।
ਸਕੂਲਾਂ ਦੇ ਬੱਚਿਆ ਵੱਲੋਂ ਸਵੱਛਾ ਸਬੰਧੀ ਸਲੋਗਨ ਰਾਹੀਂ ਪਲਾਸਟਿਕ ਦੀ ਮਾੜੇ ਪ੍ਰਭਾਵਾਂ ਬਾਰੇ ਵੱਖ-ਵੱਖ ਗਤੀਵਿਧੀਆ ਰਾਹੀਂ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕੀਤਾ।