ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਸੋਹਲ ਸੇਵਾਮੁਕਤ

ਬਰਨਾਲਾ, 2 ਨਵੰਬਰ
ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀਮਤੀ ਪਰਮਜੀਤ ਸੋਹਲ ਤੀਹ ਸਾਲਾਂ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ ਹਨ।
ਇਸ ਮੌਕੇ ਸੀਨੀਅਰ ਲੇਖਾਕਾਰ ਸ੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਮੈਡਮ ਪਰਮਜੀਤ ਸੋਹਲ ਨੇ ਨਹਿਰੂ ਯੁਵਾ ਕੇਂਦਰ ਰਾਹੀਂ ਅਣਥੱਕ ਸੇਵਾਵਾਂ ਨਿਭਾਈਆਂ ਹਨ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲਗਾਤਾਰ ਕੰਮ ਕੀਤਾ ਹੈ। ਇਸ ਮੌਕੇ ਸਮੂ੍ਹਹ ਵਲੰਟੀਅਰਾਂ ਅਤੇ ਸਟਾਫ ਵੱਲੋਂ ਮੈਡਮ ਸੋਹਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਕੁਲਦੀਪ ਕੌਰ ਘੰਡ, ਡਾ. ਹਰਮਨਦੀਪ ਘੰਡ, ਪ੍ਰਵੀਨ  ਰਾਣੀ, ਗੁਰਇੰਦਰ ਕੌਰ ਧਾਲੀਵਾਲ, ਰਣਜੀਤ ਕੌਰ, ਇਕਬਾਲ ਸਿੰਘ,  ਕਰਮਜੀਤ ਰਾਠੀ, ਮਨੋਜ ਕੁਮਾਰ ਤੇ ਵਲੰਟੀਅਰ ਹਾਜ਼ਰ ਸਨ।