ਬਰਨਾਲਾ, 16 ਨਵੰਬਰ 2024
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਜ਼ਿਲ੍ਹਾ ਯੂਥ ਅਫਸਰ ਹਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਡੀ. ਕਾਲਜ ਆਫ ਐਜੂਕੇਸ਼ਨ, ਬਰਨਾਲਾ ਦੇ ਐਨ ਐਸ ਐਸ ਵਿਭਾਗ ਦੇ ਸਹਿਯੋਗ ਨਾਲ ਭਾਰਤ ਦੀ ਜਨਜਾਤੀ ਵਿਰਾਸਤ ਅਤੇ ਉਹਨਾਂ ਦੇ ਮਹੱਤਵਪੂਰਣ ਯੋਗਦਾਨਾਂ ਨੂੰ ਮਾਣਨ ਲਈ “ਜਨਜਾਤੀ ਗੌਰਵ ਦਿਵਸ” ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈਐਨ ਐਸ ਐਸ ਪ੍ਰੋਗਰਾਮ ਅਧਿਕਾਰੀ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਕੀਤੀ। ਪ੍ਰੋਗਰਾਮ ਦਾ ਮਕਸਦ ਮਹਾਨ ਆਜ਼ਾਦੀ ਸੰਘਰਸ਼ੀ ਅਤੇ ਸਮਾਜਿਕ ਸੁਧਾਰਕ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਦੇਣਾ ਤੇ ਵਿਦਿਆਰਥੀਆਂ ਨੂੰ ਭਾਰਤ ਦੇ ਜਨਜਾਤੀ ਸਮੁਦਾਇ ਦੇ ਇਤਿਹਾਸ, ਸੰਸਕ੍ਰਿਤੀ ਅਤੇ ਯੋਗਦਾਨ ਪ੍ਰਤੀ ਜਾਗਰੂਕ ਕਰਨਾ ਸੀ।
ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਦੀ ਡੂੰਘੀ ਸਮਝ ਅਤੇ ਇਸ ਦਿਨ ਦੇ ਮਹੱਤਵ ਪ੍ਰਤੀ ਉਹਨਾਂ ਦੇ ਆਦਰ ਦੀ ਸ਼ਲਾਘਾ ਕੀਤੀ।

English






