ਅੰਮ੍ਰਿਤਸਰ 18 ਜੁਲਾਈ:-– ਨਾਰੀ ਸ਼ਕਤੀ ਜਾਗਰਣ ਸਮਿਤੀ ਅੰਮ੍ਰਿਤਸਰ ਵੱਲੋਂ ਅੱਜ ਪੁਰਾਣਾ ਸਿਵਾਲਾ ਮੰਦਿਰ ਰਾਣੀ ਦਾ ਬਾਗ ਵਿਖੇ ਕੋਰੋਨਾ ਦੀ ਰੋਕਥਾਮ ਲਈ ਇੱਕ ਕੋਰੋਨਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਤਕਰੀਬਨ 250 ਲੋਕਾਂ ਨੇ ਪਹਿਲੀ ਅਤੇ ਦੂਜੀ ਡੋਜ ਦਾ ਟੀਕਾ ਲਗਵਾਇਆ।
ਸਮਿਤੀ ਦੀ ਜਨਰਲ ਸੈਕਟਰੀ ਕੰਵਲਜੀਤ ਕੌਰ ਨੇ ਦੱਸਿਆ ਕਿ ਸਮਿਤੀ ਦੇ ਮੈਬਰਾਂ ਨੇ ਕੋਰੋਨਾ ਕਾਲ ਦੇ ਦੌਰਾਨ ਜਗਾ-ਜਗਾ ਜਾ ਕੇ ਲੋਕਾਂ ਨੂੰ ਕੋਰੋਨਾ ਦੇ ਪ੍ਰਤੀ ਜਾਗਰੂਕ ਕਰਵਾਇਆ ਅਤੇ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋੜ ਅਨੁਸਾਰ ਸਮਿਤੀ ਵੱਲੋਂ ਹੋਰ ਟੀਕਾਕਰਨ ਕੈਂਪ ਲਗਾਏ ਜਾਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਮੰਦਿਰ ਕਮੇਟੀ ਦੇ ਚੇਅਰਮੈਨ ਸ੍ਰੀ ਪੀਐਲ ਹਾਂਡਾ ਦੇ ਅਤੇ ਉਨ੍ਹਾਂ ਦੇ ਵਰਕਰਾਂ ਵੱਲੋ ਬਹੁਤ ਜਿਆਦਾ ਸਹਿਯੋਗ ਦਿੱਤਾ। ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਚਰਨਜੀਤ ਨੇ ਡਾਕਟਰ ਦੀ ਟੀਮ ਅਤੇ ਕੋਵਿਡ-19 ਦੇ ਟੀਕਿਆਂ ਦਾ ਸਹਿਯੋਗ ਦਿੱਤਾ। ਕੈਪ ਵਿੱਚ ਮੁੱਖ ਵਰਕਰ ਗੁਰਪ੍ਰੀਤ ਸਿੰਘ ਰੰਧਾਵਾ, ਗਰਿਮਾ, ਮਨਪੀਤ, ਗੁਰਪ੍ਰੀਤ ਕੌਰ, ਤਨੂਜਾ, ਮੰਜੂ ਅ ਦਲੱਖਾ ਅਤੇ ਬਾਕੀ ਮੈਬਰ ਅਤੇ ਸੀਡੀਪੀਓ ਮੀਨਾ ਦੇਵੀ ਹਾਜ਼ਰ ਸਨ।

English






