ਖਰੜ, 6 ਅਕਤੂਬਰ 2023:
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਣ ਦੀ ਸੰਭਾਲ, ਮਨੁੱਖੀ ਸਿਹਤ, ਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ, ਫ਼ਸਲਾਂ ਦੇ ਮਿੱਤਰ ਕੀੜਿਆਂ ਦੀ ਰੱਖਿਆ ਲਈ ਕਿਸਾਨਾਂ ਨੂੰ ਅੱਗ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਝੋਨੇ ਦੀ ਪਰਾਲੀ ਦੀ ਅੱਗ ਤੋਂ ਰਹਿਤ ਹੋਣਗੇ, ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਅਗਾਂਹਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਪਰਾਲੀ ਦੀ ਸੁਚੱਜੀ ਵਰਤੋਂ ਅਤੇ ਵਾਤਵਰਣ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਹੋਰਨਾਂ ਲਈ ਚਾਨਣ ਮੁਨਾਰਾ ਦੱਸਦੇ ਹੋਏ, ਦੂਜੇ ਕਿਸਾਨਾਂ ਨੂੰ ਉਨ੍ਹਾਂ ਪਾਸੋਂ ਸੇਧ ਅਤੇ ਸਲਾਹ ਲੈਣ ਲਈ ਅਪੀਲ ਕੀਤੀ।
ਇਸ ਮੌਕੇ ਜਿਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿੱਚ ਸੰਤ ਸਿੰਘ ਚੰਦੋ ਗੋਬਿੰਦਗੜ੍ਹ, ਸੁਖਵਿੰਦਰ ਸਿੰਘ ਸ਼ਾਹਪੁਰ, ਬਲਜਿੰਦਰ ਸਿੰਘ ਭਜੋਲੀ, ਚਰਨਜੀਤ ਸਿੰਘ ਸਿੱਬਲ ਮਾਜਰਾ ਅਤੇ ਕਿਰਤਜੋਤ ਸਿੰਘ ਸਿੱਬਲ ਮਾਜਰਾ ਸ਼ਾਮਿਲ ਹਨ।

English






