*ਪਿੰਡ ਉੜਾਪੜ ਵਿਖੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ
ਨਵਾਂਸ਼ਹਿਰ, 18 ਮਈ, 2021 :
ਨਵਾਂਸ਼ਹਿਰ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਔੜ ਬਲਾਕ ਦੇ ਪਿੰਡ ਉੜਾਪੜ ਵਿਖੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਪਹੁੰਚੇੇ ਵਿਧਾਇਕ ਅੰਗਦ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਲ ਖੋਲ ਕੇ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਕੋਵਿਡ ਮਹਾਮਾਰੀ ਦੇ ਬਾਵਜੂਦ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਇਸ ਦੌਰਾਨ ਉਨਾਂ ਪਿੰਡ ਵਿਚ ਕਰੀਬ 28 ਲੱਖ ਰੁਪਏ ਦੀ ਲਾਗਤ ਵਾਲੇ ਕੰਮਾਂ ਦੀ ਸਮੀਖਿਆ ਕੀਤੀ, ਜਿਨਾਂ ਵਿਚ ਸਾਲਿਡ ਵੇਸਟ ਮੈਨੇਜਮੈਂਟ, ਸਟੇਡੀਅਮ, ਸ਼ਮਸ਼ਾਨਘਾਟ ਦੇ ਸਿਟਿੰਗ ਸ਼ੈੱਡ, ਸੋਲਰ ਲਾਈਟਾਂ, ਧਰਮਸ਼ਾਲਾ, ਕਮਿਊਨਿਟੀ ਸੈਂਟਰ, ਜਿਮਨੇਜੀਅਮ, ਛੱਪੜ ਦੇ ਨਵੀਨੀਕਰਨ, ਗੰਦੇ ਪਾਣੀ ਦੇ ਨਿਕਾਸ, ਵਾਟਰ ਰਿਚਾਰਜ ਸਟਰੱਕਚਰ ਤੇ ਸੋਕ ਪਿੱਟ, ਬਰਮ, ਪਾਰਕ ਤੇ ਪਲੇਅ ਫੀਲਡ ਦੀ ਉਸਾਰੀ, ਰੂਰਲ ਕੁਨੈਕਟਿਵਟੀ ਅਤੇ ਕੈਟਲ ਸ਼ੈੱਡਾਂ ਆਦਿ ਦੇ ਕੰਮ ਸ਼ਾਮਲ ਸਨ। ਉਨਾਂ ਪਿੰਡ ਦੀ ਪੰਚਾਇਤ ਨੂੰ ਤਾਕੀਦ ਕੀਤੀ ਕਿ ਪਿੰਡ ਵਿਚ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਦੀ ਉਹ ਖ਼ੁਦ ਨਿਗਰਾਨੀ ਕਰੇ, ਤਾਂ ਜੋ ਕੰਮਾਂ ਦੇ ਮਿਆਰ ਵਿਚ ਕੋਈ ਕਮੀ ਨਾ ਰਹੇ। ਇਸ ਮੌਕੇ ਬੀ. ਡੀ. ਪੀ. ਓ ਰਾਜੇਸ਼ ਚੱਢਾ, ਬਲਾਕ ਸੰਮਤੀ ਮੈਂਬਰ ਗੁਰਨਾਮ ਸਿੰਘ ਤੇ ਗਿਆਨੀ ਜਗਦੀਸ਼ ਸਿੰਘ, ਸਕੱਤਰ ਰਾਕੇਸ਼, ਸਰਪੰਚ ਸੁਰਿੰਦਰ ਸਿੰਘ, ਪੰਚ ਜਸਵੀਰ ਕੌਰ, ਜੇ. ਈ ਪਰਮਿੰਦਰ ਸਿੰਘ, ਜੀ. ਆਰ. ਐਸ ਗੁਰਦੀਪ, ਹਰਪ੍ਰ੍ਰੀਤ ਹੈਪੀ ਤੇ ਹੋਰ ਹਾਜ਼ਰ ਸਨ।

English






