ਪੁਲਿਸ ਪ੍ਰਸ਼ਾਸਨ ਵਲੋਂ ਰੂਪਨਗਰ ਦੇ ਵੱਖ-ਵੱਖ ਏਰੀਏ ਵਿੱਚ ਕਾਰਡਨ ਤੇ ਸਰਚ ਓਪਰੇਸ਼ਨ ਚਲਾਇਆ ਗਿਆ
ਰੂਪਨਗਰ, 15 ਨਵੰਬਰ:
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ਼੍ਰੀ. ਵਿਵੇਕ ਐਸ ਸੋਨੀ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ 15 ਨਵੰਬਰ ਨੂੰ ਜ਼ਿਲ੍ਹਾ ਰੂਪਨਗਰ ਵਿਖੇ ਕਾਰਡਨ ਅਤੇ ਸਰਚ ਓਪਰੇਸ਼ਨ ਚਲਾਇਆ ਗਿਆ।
ਇਹ ਕਾਰਡਨ ਅਤੇ ਸਰਚ ਓਪਰੇਸ਼ਨ ਦੀ ਅਗਵਾਈ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਸ. ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਰੂਪਨਗਰ ਵਲੋਂ ਕੀਤੀ ਗਈ।
ਇਸ ਕਾਰਡਨ ਅਤੇ ਸਰਚ ਓਪਰੇਸ਼ਨ ਤਹਿਤ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਏਰਿਆ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਵਿੱਚ ਰੂਪਨਗਰ ਪੁਲਿਸ ਦੇ ਐਸ.ਪੀ. ਰੈਂਕ ਦੇ 2, ਡੀ.ਐਸ.ਪੀ.5, ਇਸਪੈਕਟਰ 9 ਅਤੇ 20 ਮਹਿਲਾ ਪੁਲਿਸ ਕਰਮਚਾਰੀ ਤੋਂ ਇਲਾਵਾ 110 ਪੁਲਿਸ ਕਰਮਚਾਰੀਆਂ ਨੂੰ ਸ਼ਾਮਲ ਕਰਕੇ ਏਰੀਆ ਦੀ ਸਰਚ ਕੀਤੀ ਗਈ।
ਇਸ ਸਰਚ ਓਪਰੇਸ਼ਨ ਦੌਰਾਨ ਪਬਲਿਕ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਨੇ ਪੁਲਿਸ ਮਹਿਕਮੇ ਵਲੋਂ ਚਲਾਏ ਜਾ ਰਹੇ ਇਸ ਸਰਚ ਓਪਰੇਸ਼ਨ ਦੀ ਸ਼ਲਾਘਾ ਕੀਤੀ ਅਤੇ ਵਿਚਾਰ ਦਿੱਤਾ ਕਿ ਪਬਲਿਕ ਦੀ ਸੁਰੱਖਿਆ ਅਤੇ ਨਸ਼ੇ ਦੀ ਰੋਕਥਾਮ ਦੇ ਮੱਦੇਨਜ਼ਰ ਅਜਿਹੇ ਸਰਚ ਓਪਰੇਸ਼ਨ ਭਵਿੱਖ ਵਿੱਚ ਵੀ ਕੀਤੇ ਜਾਣ। ਉਨ੍ਹਾਂ ਪਬਲਿਕ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਹ ਸਰਚ ਓਪਰੇਸ਼ਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

English






