ਗੁਰਦਾਸਪੁਰ, 26 ਅਗਸਤ ( ) ਸਿੱਖਿਆ ਵਿੱਚ ਬਿਹਤਰੀ ਤੇ ਗੁਣਾਤਮਕ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀ ਵਿਸ਼ੇਸ਼ ਯੋਜਨਾਬੰਦੀ ਤਹਿਤ ਪਹਿਲੀ ਤੋਂ ਬਾਰਵੀਂ ਤੱਕ ਸਰਕਾਰੀ ਤੇ ਏਡਿਡ ਸਕੂਲਾਂ ਦਾ ਪੰਜਾਬ ਅਚੀਵਮੈਂਟ ਸਰਵੇ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਜ਼ਿਲ•ਾ ਸਿੱਖਿਆ ਅਫਸਰ ਸੈਕੰ: ਹਰਦੀਪ ਸਿੰਘ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ ਨੂੰ ਸੁਚੱਜੇ ਤਰੀਕੇ ਨਾਲ ਕਰਵਾੳਣ ਹਿੱਤ ਜੋਨਲ ਤੇ ਬਲਾਕ ਪੱਧਰ ਤੇ ਨਿਯੁਕਤ ਕੀਤੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਦੁਆਰਾ ਮੀਟਿੰਗ ਕੀਤੀ ਗਈ।
ਉਪਰੋਕਤ ਜਾਣਕਾਰੀ ਦਿੰਦਿਆਂ ਡੀ.ਈ.ਓ. ਸੈਕੰ : ਹਰਦੀਪ ਸਿੰਘ ਨੇ ਕਿਹਾ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਮੁਹੱਈਆ ਕਰਵਾਉਣ ਲਈ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਤੇ ਏਡਿਡ ਸਕੂਲ ਵਿੱਚ ਪੜ•ਦੇ ਬੱਚਿਆ ਦਾ ਪੰਜਾਬ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ , ਜਿਸ ਵਿੱਚ ਸ਼ਾਮਲ ਪ੍ਰਸ਼ਨ ਸਿਲੇਬਸ ਅਨੁਸਾਰ ਹੀ ਹੋਣਗੇ। ਇਸ ਦੇ ਤਹਿਤ 24 ਅਗਸਤ ਨੂੰ ਪਹਿਲਾ ਪੇਪਰ ਹੋਇਆ ਹੈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਉਨ•ਾਂ ਜਾਣਕਾਰੀ ਦਿੱਤੀ ਕਿ ਇਸ ਪੰਜਾਬ ਪ੍ਰਾਪਤੀ ਸਰਵੇ ਸੰਬੰਧੀ ਸਮੁੱਚੀ ਜਾਣਕਾਰੀ ਤੇ ਮਟੀਰੀਅਲ ਵਿਦਿਆਰਥੀਆ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਬੱਚਿਆ ਦੀਆ ਆਨ-ਲਾਈਨ ਕਲਾਸਾ ਦੁਆਰਾ ਵੀ ਤਿਆਰੀ ਕਰਵਾਈ ਜਾ ਰਹੀ ਹੈ। ਇਸ ਦੌਰਾਨ ਹਾਜ਼ਰ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਵੱਲੋਂ ਵੀ ਆਪਣੇ ਵਿੱਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਡਿਪਟੀ ਡੀ.ਈ.ਓ. ਸ਼ੁਰੇਸ਼ ਸੈਣੀ , ਡੀ.ਐਮ. ਗੁਰਨਾਮ ਸਿੰਘ , ਨਰਿੰਦਰ ਸਿੰਘ , ਜ਼ਿਲ•ਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ ਆਦਿ ਹਾਜ਼ਰ ਸਨ।

English






