ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿੱਚ 5 ਜੀ ਤਕਨਾਲੋਜੀ ਨੂੰ ਲਾਗੂ ਕਰਕੇ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣਾਇਆ ਜਾਵੇਗਾ – ਡੀ.ਪੀ.ਐਸ. ਖਰਬੰਦਾ

ਨਾਇਲਟ ਵਿਖੇ ਨੂੰ 5 ਜੀ ਤਕਨਾਲੋਜੀ ਸਬੰਧੀ ਵਰਕਸ਼ਾਪ ਕਰਵਾਈ 
ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 
ਰੂਪਨਗਰ, 21 ਦਸੰਬਰ :- ਭਾਰਤ ਸਰਕਾਰ ਦਾ ਅਦਾਰਾ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਤਕਨਾਲੋਜੀ (ਨਾਇਲਟ) ਰੋਪੜ ਵਿਖੇ ਨੂੰ 5ਜੀ ਤਕਨਾਲੋਜੀ ਸਬੰਧੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸ. ਡੀ.ਪੀ.ਐਸ. ਖਰਬੰਦਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।
ਇਸ ਮੌਕੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸ. ਡੀ.ਪੀ.ਐਸ. ਖਰਬੰਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿੱਚ ਇਹ ਸਕੀਮ ਲਾਗੂ ਕਰਕੇ ਪੰਜਾਬ ਸੂਬੇ ਨੂੰ ਦੇਸ਼ ਦਾ ਪਹਿਲਾ ਸੂਬਾ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਦੱਸਿਆ ਕਿ 5 ਜੀ ਤਕਨਾਲੋਜੀ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿੱਚ ਕਿਵੇਂ ਲਾਗੂ ਕਰਕੇ ਨਵੇਂ ਕੋਰਸ ਚਲਾਏ ਜਾ ਸਕਦੇ ਹਨ। ਇਸ ਸਕੀਮ ਨਾਲ ਇਹਨਾਂ ਸੰਸਥਾਵਾਂ ਵਿਚ ਟ੍ਰੇਨਿੰਗ ਕਰ ਰਹੇ ਸਿਖਿਆਰਥੀਆਂ ਦੀ ਟ੍ਰੇਨਿੰਗ ਵਿੱਚ ਨਿਖਾਰ ਆਵੇਗਾ ਤੇ ਸਿਖਿਆਰਥੀ ਟ੍ਰੇਨਿੰਗ ਪੂਰੀ ਕਰਕੇ ਜਿੱਥੇ ਸਕਿੱਲ ਇੰਡੀਆਂ ਵਿੱਚ ਆਪਣਾਂ ਵੱਧ ਤੋਂ ਵੱਧ ਯੋਗਦਾਨ ਪਾਉਣ ਦੇ ਨਾਲ ਹੀ ਆਪਣਾ ਭਵਿੱਖ ਵੀ ਉੱਜਵਲ ਬਣਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸਕੀਮ ਨੂੰ ਜਲਦ ਹੀ ਪੂਰੇ ਪੰਜਾਬ ਦੀਆਂ ਸੰਸਥਾਵਾਂ ਵਿੱਚ ਲਾਗੂ ਕਰਵਾ ਰਹੇ ਹਾਂ।
ਇਸ ਵਰਕਸ਼ਾਪ ਵਿੱਚ ਆਈ.ਆਈ.ਟੀ.ਰੋਪੜ ਤੋਂ ਪ੍ਰੋਫੈਸਰ ਡਾ.ਸੇਮ ਦਰਸ਼ੀ ਨੇ 5ਜੀ ਦੇ ਯੂਜ ਕੇਸ ਸਬੰਧੀ ਆਪਣੀ ਇਕ ਵਰਕਸ਼ਾਪ ਦਿੱਤੀ ਅਤੇ ਡਿਪਟੀ ਡਾਇਰੈਕਟਰ ਨਾਇਲਟ ਡਾ.ਸਰਵਨ ਸਿੰਘ ਵੱਲੋਂ ਵਿਸਥਾਰ ਪੂਰਵਕ ਦੱਸਿਆ ਕਿ 5ਜੀ ਤਕਨਾਲੋਜੀ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿੱਚ ਕਿਵੇਂ ਕੋਰਸ ਸ਼ੁਰੂ ਕਰਨਾ ਤੇ ਕਿਵੇਂ ਸਿਖਿਆਰਥੀ ਪ੍ਰੋਡਿਊਸ ਕੀਤੇ ਜਾ ਸਕਦੇ ਹਨ।
ਇਸ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਕਾਰਜਕਾਰੀ ਡਾਇਰੈਕਟਰ ਨਾਇਲਟ ਸ਼੍ਰੀ ਸੁਭਾਸ਼ ਤਿਵਾੜੀ, ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਪੰਜਾਬ ਸ. ਮੋਹਨਵੀਰ ਸਿੰਘ ਸਿੱਧੂ ਅਤੇ ਡਿਪਟੀ ਡਾਇਰੈਕਟਰ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸ.ਮਨਿੰਦਰਪਾਲ ਸਿੰਘ ਭਾਟੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਵਰਕਸ਼ਾਪ ਦੌਰਾਨ ਸਟੇਜ ਦਾ ਸੰਚਾਲਨ ਜੁਆਇੰਟ ਡਾਇਰੈਕਟਰ ਨਾਇਲਟ ਸ਼੍ਰੀਮਤੀ ਅਨੀਤਾ ਬੁਧੀਰਾਜਾ ਨੇ ਬਾਖੂਬੀ ਨਿਭਾਇਆ।
ਇਸ ਵਰਕਸ਼ਾਪ ਵਿੱਚ ਸੰਸਥਾ ਨਾਇਲਟ ਰੂਪਨਗਰ ਦਾ ਸਮੂਹ ਸਟਾਫ, ਜ਼ਿਲ੍ਹੇ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲ, ਟ੍ਰੇਨਿੰਗ ਅਫ਼ਸਰ ਅਤੇ ਸਮੂਹ ਇੰਸਟਰੱਕਟਰ ਸ਼ਾਮਲ ਹੋਏ।
ਇਸ ਵਰਕਸ਼ਾਪ ਦੀ ਸਮਾਪਤੀ ਉਪਰੰਤ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸ. ਡੀ.ਪੀ.ਐਸ. ਖਰਬੰਦਾ ਨੇ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਅਤੇ ਸਰਕਾਰੀ ਉਦਯੋਗਿਕ ਸਿਖਲਾਈ ਨੋਡਲ ਸੰਸਥਾ ਰੋਪੜ ਦਾ ਦੌਰਾ ਕੀਤਾ। ਉਨ੍ਹਾਂ ਸਿਖਿਆਰਥੀਆਂ ਵੱਲੋਂ ਪ੍ਰੈਕਟੀਕਲ ਟ੍ਰੇਨਿੰਗ ਦੌਰਾਨ ਬਣਾਏ ਗਏ ਪ੍ਰੋਜੈਕਟ ਦੇਖ ਕੇ ਖੁਸ਼ੀ ਪ੍ਰਗਟਾਈ ਗਈ ਅਤੇ ਸੰਸਥਾ ਦੇ ਮਿਹਨਤੀ ਸਮੂਹ ਸਟਾਫ ਨੂੰ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਸੰਸਥਾ (ਲੜਕੀਆਂ) ਨੂੰ ਆਈ.ਆਰ.ਜੀ. ਸਕੀਮ ਅਧੀਨ ਬੁਟੀਕ, ਬਿਊਟੀ ਪਾਰਲਰ ਅਤੇ ਨੋਡਲ ਸੰਸਥਾ ਰੋਪੜ ਨੂੰ ਵੈਲਡਰ ਅਦਿ ਸੰਸਥਾ ਦੇ ਕੈਂਪਸ ਤੋਂ ਬਾਹਰ ਆਪਣੀ ਪ੍ਰਦਰਸ਼ਨੀ ਲਗਾਉਣ ਲਈ ਸ਼ਪੈਸ਼ਲ ਦਿਸ਼ਾ ਨਿਰਦੇਸ਼ ਦਿੱਤੇ ਗਏ।