ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 24 ਤੋਂ 30 ਸਤੰਬਰ ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ-ਵਿਧਾਇਕ ਪਾਹੜਾ

MLA-GSP-SH BARINDERMEET SINGH PAHRA

ਗੁਰਦਾਸਪੁਰ, 14 ਸਤੰਬਰ ( ) ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 24 ਸਤੰਬਰ ਤੋਂ 30 ਸਤੰਬਰ ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਸਰਕਾਰੀ ਵੈਬ ਪੋਰਟਲ ਤੇ ਨੌਕਰੀ ਤਲਾਸ਼ ਰਹੇ ਨੌਜਵਾਨਾਂ ਪਾਸੋਂ 55,000 ਤੋਂ ਵੱਧ ਅਰਜ਼ੀਆਂ ਪਹਿਲਾਂ ਹੀ ਪ੍ਰਾਪਤ ਹੋ ਚੁੱਕੀਆਂ ਹਨ।
ਵਿਧਾਇਕ ਪਾਹੜਾ ਨੇ ਦੱਸਿਆ ਕਿ ਜਿਨਾਂ ਨੌਜਵਾਨ ਨੂੰ ਪੋਰਟਲ ਤੇ ਆਨਲਾਈਨ ਅਪਲਾਈ ਕਰਨ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ 6ਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਲਈ ਆਪਣੇ ਜ਼ਿਲ•ੇ ਦੇ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਦੇ ਦਫ਼ਤਰ ਨਾਲ ਸੰਪਰਕ ਕਰਨ। ਉਨ•ਾਂ ਇਹ ਵੀ ਸਪੱਸ਼ਟ ਕੀਤਾ ਕਿ ਜੋ ਉਮੀਦਵਾਰ ਪੋਰਟਲ ਤੇ ਤਾਂ ਰਜਿਸਟਰਡ ਹਨ, ਪਰ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਉਪਲੱਬਧ ਅਸਾਮੀਆਂ ਲਈ ਵਿਸ਼ੇਸ਼ ਤੌਰ ਤੇ ਬਿਨੈ ਨਹੀਂ ਦਿੱਤਾ, ਉਹ ਅਸਾਮੀਆਂ ਸਬੰਧੀ ਆਪਣੀ ਚੋਣ ਬਾਰੇ ਜ਼ਿਲ•ਾ ਬਿਊਰੋ ਦੇ ਦਫ਼ਤਰ ਨੂੰ ਦੱਸ ਸਕਦੇ ਹਨ। ਜ਼ਿਲ•ਾ ਬਿਊਰੋ ਦੇ ਦਫ਼ਤਰਾਂ ਤੱਕ ਹੈਲਪਲਾਈਨ ਨੰਬਰਾਂ ਜ਼ਰੀਏ ਅਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ।
ਉਨਾਂ ਨੇ ਅੱਗੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 1100 ਤੋਂ ਵੱਧ ਨਿਯੋਜਕ ਹਿੱਸਾ ਲੈਣਗੇ ਜਿਨ•ਾਂ ਵੱਲੋਂ ਤਕਰੀਬਨ 90,000 ਅਸਾਮੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨ•ਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਪ੍ਰਾਪਤ ਕਰਨ ਲਈ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।ਨੌਕਰੀ ਮੇਲਿਆਂ ਦੌਰਾਨ 10ਵੀਂ ਤੋਂ ਘੱਟ, 10 ਵੀਂ, 12 ਵੀਂ, ਗ੍ਰੈਜੂਏਟ, ਪੋਸਟ ਗ੍ਰੈਜੂਏਟ, ਆਈਟੀਆਈ ਅਤੇ ਡਿਪਲੋਮਾ ਪਾਸ ਨਵੇਂ ਅਤੇ ਤਜਰਬੇਕਾਰ ਵਿਦਿਆਰਥੀਆਂ ਜੋ ਨੌਕਰੀ ਦੀ ਭਾਲ ਕਰ ਰਹੇ ਹਨ, ਲਈ ਅਸਾਮੀਆਂ ਉਪਲਬਧ ਹੋਣਗੀਆਂ। ਜ਼ਿਲ•ਾ ਰੋਜ਼ਗਾਰ ਮੇਲੇ ਵਿੱਚ ਹਿੱਸਾ ਲੈਣ ਲਈ ਹੈਲਪਲਾਈਨ ਨੰਬਰ, ਜਿਵੇਂ ਅੰਮ੍ਰਿਤਸਰ ਜ਼ਿਲ•ੇ ਲਈ 99157-89068, ਬਰਨਾਲਾ 94170-39072, ਬਠਿੰਡਾ 77196-81908, ਫਰੀਦਕੋਟ 99883-50193, ਫਤਿਹਗੜ• ਸਾਹਿਬ 99156-82436, ਫਾਜ਼ਿਲਕਾ 89060-22220, ਫਿਰੋਜ਼ਪੁਰ 94654-74122, ਗੁਰਦਾਸਪੁਰ 81960-15208, ਹੁਸ਼ਿਆਰਪੁਰ 62801-97708, ਜਲੰਧਰ 90569-20100, ਕਪੂਰਥਲਾ 98882-19247, ਲੁਧਿਆਣਾ 77400-01682, ਮਾਨਸਾ 94641-78030, ਮੋਗਾ 6239266860, ਪਠਾਨਕੋਟ 7657825214, ਪਟਿਆਲਾ 98776-10877, ਰੂਪਨਗਰ 8557010066, ਸੰਗਰੂਰ 98779-18167, ਐਸ.ਏ.ਐਸ. ਨਗਰ 78142-59210, ਐਸ.ਬੀ.ਐਸ. ਨਗਰ 8872759915, ਸ੍ਰੀ ਮੁਕਤਸਰ ਸਾਹਿਬ 98885੍2317, ਤਰਨ ਤਾਰਨ 77173-97013 ਹਨ।
ਉਨਾਂ ਅੱਗੇ ਦੱਸਿਆ ਇਨਾਂ ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਹਿੱਸਾ ਲੈਣ ਲਈ ਰੋਜਗਾਰ ਵਿਭਾਗ ਦੀ ਵੈਬਸਾਈਟ www.pgrkam.com ਤੇ ਰਜਿਸਟਰਡ ਕਰਨਾ ਜਰੂਰੀ ਹੈ ।ਇਸ ਤੋਂ ਇਲਾਵਾ ਬੇਰੁਜਗਾਰ ਨੌਜਵਾਨ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਲਾਕ ਬੀ, ਪਹਿਲੀ ਮੰਜਿਲ ਵਿਖੇ ਆ ਕੇ ਆਪਣਾ ਨਾਮ ਰਜਿਸਟਰਡ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਜਿਨ•ਾਂ ਬੇਰੁਜਗਾਰ ਨੌਜਵਾਨਾਂ ਨੇ ਉਪਰੋਕਤ ਵਿਭਾਗ ਦੀ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ, ਕੰਪਨੀਆ ਵਲੋਂ ਉਹਨਾਂ ਪ੍ਰਾਰਥੀਆ ਦੀ ਵਰਚੁਅਲ/ਫਿਜੀਕਲ ਇੰਟਰਵਿਊ ਕੀਤੀ ਜਾਵੇਗੀ ਅਤੇ ਇਹਨਾਂ ਪ੍ਰਾਰਥੀਆ ਦੇ ਮੌਕੇ ਤੇ ਪੀ1 ਫਾਰਮ ਭਰਵਾਏ ਜਾਣਗੇ । ਸਰਕਾਰ ਵਲੋਂ ਕੋਵਿਡ -19 ਮਹਾਂਮਾਰੀ ਸਬੰਧੀ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਰੋਜਗਾਰ ਮੇਲੇ ਵਾਲੀ ਜਗ•ਾਂ ਤੇ ਇੱਕ ਮੈਡੀਕਲ ਟੀਮ ਦਾ ਵੀ ਪ੍ਰਬੰਧ ਕੀਤਾ ਜਾਵੇਗਾ । ਵਧੇਰੇ ਜਾਣਕਾਰੀ ਲਈ ਰੋਜਗਾਰ ਵਿਭਾਗ ਦੇ ਹੈਲਪ ਲਾਈਨ ਨੰ: 8196015208 ਤੇ ਸੰਪਰਕ ਕੀਤਾ ਜਾ ਸਕਦਾ ਹੈ।