ਫਾਜਿ਼ਲਕਾ ਵਿਖੇ ਸੀਐਮ ਦੀ ਯੋਗਸ਼ਾਲਾ ਸ਼ੁਰੂ, ਲਾਹਾ ਲੈਣ ਲੱਗੇ ਲੋਕ

—- ਜ਼ੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਇਲਾਕੇ ਵਿਚ ਯੋਗਸ਼ਾਲਾ ਤਾਂ ਕਰੋ ਕਾਲ

ਫਾਜ਼ਿਲਕਾ, 9 ਅਕਤੂਬਰ:

ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਰਾਜ ਵਿਚ ਸੀ ਐਮ ਦੀ ਯੋਗਸ਼ਾਲਾ ਪ੍ਰੋਜ਼ੈਕਟ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਫਾਜਿ਼ਲਕਾ ਵਿਖੇ ਹੀ ਸੀ ਐਮ ਦੀ ਯੋਗਸ਼ਾਲਾ ਸ਼ੁਰੂ ਹੋ ਗਈ ਹੈ।
ਇਹ ਜਾਣਕਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੂੱਗਲ ਨੇ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਮਾਹਿਰ ਯੋਗਾ ਟ੍ਰੇਨਰ ਭੇਜ਼ੇ ਗਏ ਹਨ ਜ਼ੋ ਹਰ ਰੋਜ਼ ਸਵੇਰੇ ਸ਼ਾਮ ਫਾf਼ਜਲਕਾ ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਯੋਗਾ ਦੀ ਸਿਖਲਾਈ ਦਿੰਦੇ ਹਨ ਤਾਂ ਜ਼ੋ ਲੋਕ ਸਹੀ ਤਰੀਕੇ ਨਾਲ ਯੋਗਾ ਕਰਨਾ ਸਿੱਖ ਸਕਨ।

ਉਨ੍ਹਾਂ ਨੇ ਕਿਹਾ ਕਿ ਯੋਗਾ ਦਾ ਸਾਡੀ ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਵਿਚ ਬਹੁਤ ਯੋਗਦਾਨ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੇੜੇ ਦੀ ਯੋਗਸ਼ਾਲਾ ਵਿਚ ਪੁੱਜ ਕੇ ਯੋਗਾ ਜਰੂਰ ਕਰਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੇਰੇ 5 ਤੋਂ 8 ਵਜੇ ਤੱਕ ਅਤੇ ਸ਼ਾਮ 4 ਤੋਂ 6 ਵਜੇ ਤੱਕ ਯੋਗਾ ਸਿਖਾਇਆ ਜਾਂਦਾ ਹੈ। ਫਿਲਹਾਲ ਫਾਜਿ਼ਲਕਾ ਵਿਖੇ ਸਰਵ ਧਰਮ ਯੋਗ ਸਾਧਨਾ ਕੇਂਦਰ, ਨੇੜੇ ਬ੍ਰਿਧ ਆਸ਼ਰਮ, ਬਾਧਾ, ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿ਼ਲਕਾ, ਮਹਾਵੀਰ ਪਾਰਕ ਫਾਜਿ਼ਲਕਾ, ਗਉਸ਼ਾਲਾ ਫਾਜਿ਼ਲਕਾ, ਸਰਵ ਹਿੱਤਕਾਰੀ ਸਕੂਲ, ਯੋਗਾ ਇੰਸਟੀਚਿਊਟ ਨੇੜੇ ਏਡੀਸੀ ਰਿਹਾਇਸ਼, ਸਰਕਾਰੀ ਹਾਈ ਸਕੂਲ ਲੜਕੇ ਫਾf਼ਜਲਕਾ ਵਿਖੇ ਯੋਗਾ ਸਿਖਾਇਆ ਜਾ ਰਿਹਾ ਹੈ।

ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਵੀ ਮੁਹੱਲੇ ਵਿਚ ਯੋਗਾ ਸਿੱਖਣ ਦੇ 25 ਲੋਕ ਚਾਹਵਾਨ ਹੋਣਗੇ ਤਾਂ ਉਸੇ ਮੁੱਹਲੇ ਵਿਚ ਸੀਐਮ ਦੀ ਯੋਗਸ਼ਾਲਾ ਸ਼ੁਰੂ ਕਰਵਾ ਦਿੱਤੀ ਜਾਵੇਗੀ। ਇਸ ਲਈ ਲੋਕ ਹੈਲਪਲਾਈਨ ਨੰਬਰ 76694—00500 ਤੇ ਮਿਸ ਕਾਲ ਕਰ ਸਕਦੇ ਹਨ।