ਅੰਮ੍ਰਿਤਸਰ 22 ਫਰਵਰੀ 2024
ਕਮਾਂਡਰ ਬਲਜਿੰਦਰ ਵਿਰਕ (ਰਿਟਾ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, 52 ਕੋਰਟ ਰੋਡ, ਨਜਦੀਕ ਨਿੱਜਰ ਸਕੈਨ ਸੈਂਟਰ, ਅੰਮ੍ਰਿਤਸਰ ਵਿਖੇ ਐਸ.ਵੀ.ਟੀ.ਸੀ. ਸੈਂਟਰ ਵਿੱਚ 120 ਘੰਟੇ ਦਾ ਆਈ.ਐਸ.ਓ. ਸਰਟੀਫਾਈਡ ਸਰਕਟੀਫਿਕੇਟ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਕਰਵਾਇਆ ਜਾ ਰਿਹਾ ਹੈ, ਜੋ ਕਿ ਹਰ ਸਰਕਾਰੀ ਨੌਕਰੀ ਲਈ ਜ਼ਰੂਰੀ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਨਵਾਂ ਬੈਚ 4 ਮਾਰਚ 2024 ਤੋਂ ਸ਼ੁਰੂ ਹੋ ਰਿਹਾ ਹੈ। ਇਹ ਕੋਰਸ ਬਜਾਰ ਵਿੱਚ ਚੱਲ ਰਹੇ ਕੋਰਸਾਂ ਦੇ ਮੁਕਾਬਲੇ ਬਹੁਤ ਘੱਟ ਫੀਸਾਂ ਤੇ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਚਾਹਵਾਨ ਉਮੀਦਵਾਰ ਕੋਰਸ ਵਿੱਚ ਦਾਖਲੇ ਲਈ ਦਫ਼ਤਰੀ ਸਮੇਂ ਵਿੱਚ ਆ ਕੇ ਮਿਲ ਸਕਦੇ ਹਨ ਜਾਂ ਦਫ਼ਤਰ ਦੇ ਫੋਨ ਨੰ: 0183-2212103, 6284432143 ਤੇ ਸੰਪਰਕ ਕੀਤਾ ਜਾ ਸਕਦਾ ਹੈ।

English






