ਯੁਵਾ ਉਤਸਵ ਤਹਿਤ ਕਰਵਾਏ ਸੱਭਿਆਚਾਰਕ ਮੁਕਾਬਲੇ  

ਯੁਵਾ ਉਤਸਵ ਤਹਿਤ ਕਰਵਾਏ ਸੱਭਿਆਚਾਰਕ ਮੁਕਾਬਲੇ  
ਬਰਨਾਲਾ, 1 ਅਕਤੂਬਰ:
ਯੁਵਾ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਨਹਿਰੂ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਸਥਾਨਕ ਲਾਲ ਬਹਾਦੁਰ ਸ਼ਾਸਤਰੀ ਕਾਲਜ ਬਰਨਾਲਾ ਵਿਖੇ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਕੌਮਾਂਤਰੀ ਮੁੱਕੇਬਾਜ਼ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਉਤਸਵ ਵਿਚ ਬਰਨਾਲਾ ਜ਼ਿਲ੍ਹੇ ਦੇ ਨੌਜਵਾਨਾਂ ਵੱਲੋਂ ਵੱਖ ਵੱਖ ਤਰਾਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ।
ਜ਼ਿਲ੍ਹਾ ਯੁਵਾ ਅਧਿਕਾਰੀ ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਇਸ ਯੁਵਾ ਉਤਸਵ ਵਿਚ ਪੇਂਟਿੰਗ, ਮੋਬਾਈਲ ਫੋਟੋਗ੍ਰਾਫੀ, ਕਵਿਤਾ ਲਿਖਣ, ਭਾਸ਼ਣ ਮੁਕਾਬਲਾ, ਸੰਵਾਦ ਅਤੇ ਸੱਭਿਆਚਾਰਕ ਮੁਕਾਬਲੇ ਸਮੇਤ 6 ਤਰਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ 300 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਕਵਿਤਾ ਲੇਖਣ ਮੁਕਾਬਲੇ ਵਿਚ ਸ਼ੇਫਾਲੀ ਮਿੱਤਲ, ਨਵਪ੍ਰੀਤ ਕੌਰ, ਪ੍ਰਤਾਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇੰਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਗੋਮਤੀ, ਦੂਜਾ ਸਥਾਨ ਸੋਨੀਆ ਅਤੇ ਤੀਜਾ ਸਥਾਨ ਹਰਵਿੰਦਰ ਨੇ ਹਾਸਿਲ ਕੀਤਾ। ਮੋਬਾਈਲ ਫੋਟੋਗਰਾਫੀ ਮੁਕਾਬਲੇ ਵਿਚ ਅਰਮਾਨਜੋਤ, ਕਸ਼ਿਸ਼ ਅਤੇ ਵਿਕਾਸ ਰਾਏ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਜਸਲੀਨ, ਦੂਜਾ ਆਕ੍ਰਿਤੀ ਕੌਸ਼ਲ ਅਤੇ ਤੀਜਾ ਗੁਰਸ਼ਰਨ ਸਿੰਘ ਨੇ ਹਾਸਿਲ ਕੀਤਾ। ਸਭਿਆਚਾਰਕ ਪ੍ਰੋਗਰਾਮ ਵਿਚ ਐਲ ਬੀ ਐੱਸ ਕਾਲਜ ਦੀ ਗਿੱਧੇ ਦੀ ਟੀਮ ਪਹਿਲੇ ਸਥਾਨ ‘ਤੇ ਰਹੀ, ਯੂਕੇ ਬੁਆਏਜ਼ ਦੂਜੇ ਸਥਾਨ ‘ਤੇ ਅਤੇ ਤੀਜੇ ਸਥਾਨ ਐਲ ਬੀ ਐਸ ਸਕੂਲ ਦੀ ਗਿੱਧੇ ਦੀ ਟੀਮ ਰਹੀ।
  ਇਸ ਮੌਕੇ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਰਾਮ ਤੀਰਥ ਮੰਨਾ, ਇਸ਼ਵਿੰਦਰ ਸਿੰਘ ਜੰਡੂ, ਮਾਸਟਰ ਭੋਲਾ ਸਿੰਘ, ਮੋਹਿਤ ਕੁਮਾਰ ਤੇ ਐੱਸਡੀ ਕਾਲਜ ਦੇ ਪ੍ਰਿੰਸੀਪਲ ਸ੍ਰੀ ਤਪਨ ਸਾਹੂ ਨੇ ਮੁਕਾਬਲਿਆਂ ਵਿਚ ਜੇਤੂ ਰਹੇ ਨੌਜਵਾਨਾਂ ਅਤੇ ਟੀਮਾਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
ਅੰਤ ਵਿਚ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ੀਵ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਲ ਬਹਾਦੁਰ ਸ਼ਾਸਤਰੀ ਕਾਲਜ ਦੇ ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਅਤੇ ਕਾਲਜ ਦੇ ਸਮੂਹ ਸਟਾਫ਼ ਦਾ ਇਸ ਯੁਵਾ ਉਤਸਵ ਨੂੰ ਸਫ਼ਲ ਕਰਨ ਵਿਚ ਵੱਡਾ ਯੋਗਦਾਨ ਰਿਹਾ ਹੈ। ਇਸ ਮੌਕੇ ਜਸਪ੍ਰੀਤ ਸਿੰਘ, ਇਕਬਾਲ ਸਿੰਘ, ਰਘਵੀਰ ਸਿੰਘ, ਸਾਜਨ ਸਿੰਘ, ਅੰਮ੍ਰਿਤ ਸਿੰਘ, ਬਲਜਿੰਦਰ ਕੌਰ, ਆਦਿ ਹਾਜ਼ਿਰ ਸਨ।