ਰਾਜ ਪੱਧਰੀ ਸ਼ਤਰੰਜ ਮੁਕਾਬਿਲਾਂ ‘ਚ ਫਿਰੋਜ਼ਪੁਰ ਨੇ ਜਿੱਤਿਆ ਸੋਨ ਤਗਮਾ

ਫਿਰੋਜ਼ਪੁਰ 16 ਅਕਤੂਬਰ:

ਲੁਧਿਆਣਾ ਵਿਖੇ ਕਰਵਾਏ ਗਏ ਰਾਜ ਪੱਧਰੀ ਸ਼ਤਰੰਜ ਮੁਕਾਬਿਲਾਂ ‘ਚ ਸੀਨੀਅਰ ਵਰਗ ਸ਼ਤਰੰਜ ਟੀਮ ਫਿਰੋਜ਼ਪੁਰ ਨੇ ਸੋਨ ਤਗਮਾ ਜਿੱਤ ਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਨ ਵਧਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਸ਼ਤਰੰਜ ਐਸੋਸਿਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਖੇਡਾ ਵਤਨ ਪੰਜਾਬ ਦੀਆਂ ਤਹਿਤ  ਫਿਰੋਜ਼ਪੁਰ ਦੀ ਸ਼ਤਰੰਜ ਟੀਮ ਦੇ ਖਿਡਾਰੀਆਂ ਸੁਰਿੰਦਰ ਸਿੰਘ, ਵਿਕਾਸ ਸ਼ਰਮਾ, ਤੇਜਿੰਦਰ ਸਿੰਘ, ਤੇਜਿੰਦਰ ਪਾਲ ਸਿੰਘ ਗਿੱਲ, ਦਿਨੇਸ਼ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਫਿਰੋਜ਼ੁਪਰ ਦੀ ਸ਼ਤਰੰਜ ਟੀਮ ਨੇ ਹੁਸ਼ਿਆਰਪੁਰ ਨੂੰ 4-0, ਜਲੰਧਰ ਦੀ ਟੀਮ ਨੂੰ 4-0, ਲੁਧਿਆਣਾ ਦੀ ਟੀਮ ਨੂੰ 3-1 ਅਤੇ ਫਤਿਹਗੜ੍ਹ ਦੀ ਟੀਮ ਨਾਲ ਮੁਕਾਬਲਾ 2-2 ਰਿਹਾ। ਫਿਰੋਜ਼ਪੁਰ ਦੀ ਟੀਮ ਦੀ ਜੇਤੂ ਬੜਤ ਨਾਲ ਫਿਰੋਜ਼ਪੁਰ ਪਹਿਲੇ ਸਥਾਨ ਤੇ ਰਿਹਾ। ਇਹ ਜਿੱਤ ਫਿਰੋਜ਼ਪੁਰ ਲਈ ਬੜੀ ਮਾਨ ਵਾਲੀ ਗੱਲ ਹੈ।