ਰਾਸ਼ਟਰੀ ਲੋਕ ਅਦਾਲਤ 09 ਮਾਰਚ ਨੂੰ ਲਗਾਈ ਜਾਵੇਗੀ

ਰੂਪਨਗਰ, 10 ਜਨਵਰੀ 2024

ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ, ਸ੍ਰੀਮਤੀ ਰਮੇਸ਼ ਕੁਮਾਰੀ ਨੇ ਦੱਸਿਆ ਕਿ 09 ਮਾਰਚ ਨੂੰ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਚ ਰਾਸ਼ਟਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਜਿਸ ਲਈ ਆਮ ਲੋਕ ਆਪਣੇ ਦਿਵਾਨੀ, ਸਮਝੌਤੇਯੋਗ ਫ਼ੌਜਦਾਰੀ ਤੇ ਹੋਰ ਮਾਮਲਿਆਂ ਦੇ ਨਿਪਟਾਰੇ ਲਈ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ।ਜ਼ਿਲ੍ਹਾ ਸੈਸ਼ਨ ਜੱਜ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਲਗਾਈਆਂ ਜਾ ਰਹੀਆਂ ਲੋਕ ਅਦਾਲਤਾਂ ਵਿਚ ਬੈਂਕਾਂ ਨਾਲ ਸਬੰਧਿਤ ਝਗੜੇ, ਇੰਨਸ਼ੋਰੈਂਸ ਦੇ ਕੇਸ, ਮੋਟਰ ਐਕਸੀਡੈਂਟ ਕਲੇਮ ਕੇਸ, ਟਰੈਫ਼ਿਕ ਚਲਾਨ, ਬਿਜਲੀ/ਪਾਣੀ ਮਿਉਂਸੀਪਲ ਕੌਂਸਲ ਨਾਲ ਸਬੰਧਿਤ ਕੇਸ ਅਤੇ ਹਰ ਪ੍ਰਕਾਰ ਦੇ ਦਿਵਾਨੀ ਅਤੇ ਸਮਝੌਤੇ ਯੋਗ ਫ਼ੌਜਦਾਰੀ ਅਤੇ ਹੋਰ ਮਾਮਲੇ ਨਿਪਟਾਰੇ ਲਈ ਰੱਖੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪ੍ਰੀ ਲਿਟੀਗੇਟਿਵ ਮਾਮਲੇ ਜੋ ਅਜੇ ਅਦਾਲਤਾਂ ਵਿਚ ਨਹੀਂ ਆਏ ਹਨ ਉਹ ਵੀ ਨਿਪਟਾਰੇ ਲਈ 09 ਮਾਰਚ ਨੂੰ ਲੱਗਣ ਵਾਲੀ ਲੋਕ ਅਦਾਲਤ ਵਿਚ ਰੱਖੇ ਜਾ ਰਹੇ ਹਨ। ਜ਼ਿਲ੍ਹਾ ਸੈਸ਼ਨ ਜੱਜ ਨੇ ਦੱਸਿਆ ਕਿ ਲੋਕ ਅਦਾਲਤ ਦੇ ਫੈਸਲੇ ਦੀ ਅੱਗੇ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ। ਇਸ ਦੇ ਫ਼ੈਸਲੇ ਸਥਾਈ ਹੁੰਦੇ ਹਨ।